Breaking NewsD5 specialIndiaNewsTop News

ਮੁੰਬਈ – ਪੁਣੇ ਐਕਸਪ੍ਰੈਸ ਹਾਈਵੇਅ ‘ਤੇ ਭਿਆਨਕ ਹਾਦਸਾ, ਕਈ ਕਾਰਾਂ ਦੇ ਟਕਰਾਉਣ ਨਾਲ  5 ਲੋਕਾਂ ਦੀ ਮੌਤ ਅਤੇ ਕਈ ਜਖ਼ਮੀ

ਨਵੀਂ ਦਿੱਲੀ : ਮਹਾਰਾਸ਼ਟਰ ਇੱਕ ਵਾਰ ਫਿਰ ਦਰਦਨਾਕ ਘਟਨਾ ਦਾ ਸ਼ਿਕਾਰ ਹੋਇਆ  ਹੈ। ਮੁੰਬਈ – ਪੁਣੇ ਐਕਸਪ੍ਰੈਸ ਹਾਈਵੇਅ ‘ਤੇ ਕਈ ਵਾਹਨਾਂ ਦੀ ਟੱਕਰ ਹੋਣ ਦੇ ਚੱਲਦਿਆਂ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਲੋਕ ਜਖ਼ਮੀ ਹੋ ਗਏ। ਇਹ ਹਾਦਸਾ ਸੋਮਵਾਰ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ।ਇਹ ਹਾਦਸਾ ਪੁਣੇ ਤੋਂ ਮੁੰਬਈ ਦੇ ਵੱਲ ਜਾਂਦੇ ਹੋਏ ਬੋਰਘਾਟ ਉਤਰਦੇ ਸਮੇਂ ਫੁਡਮਾਲ  ਦੇ ਨਜ਼ਦੀਕ ਹੋਇਆ। ਖ਼ਬਰਾਂ ਅਨੁਸਾਰ ਕਾਰ ਚਲਾਉਂਦੇ ਸਮੇਂ ਡਰਾਇਵਰ ਦੀ ਝਪਕੀ ਲੱਗ ਗਈ ਅਤੇ ਕਾਰ ਹੋਰ ਵਾਹਨ ਨਾਲ ਟਕਰਾ ਕੇ ਹਾਈਵੇਅ ਦੇ ਕਿਨਾਰੇ ਡਿਵਾਈਡਰ ਤੋੜਦੇ ਹੋਏ ਨਿਕਲ ਗਈ।

🔴LIVE ਹਾਈਕੋਰਟ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ , ਸਰਕਾਰ ਨੂੰ ਦਿੱਤਾ ਝਟਕਾ, ਕਿਸਾਨਾਂ ਦੇ ਚਿਹਰੇ ‘ਤੇ ਆਈ ਰੌਣਕ !

ਇਸ ਦੌਰਾਨ ਇੱਕ ਤੋਂ ਬਾਅਦ ਇੱਕ ਕਾਰਾਂ ਇੱਕ ਦੂਜੇ ਨਾਲ ਟਕਰਾ ਗਈਆਂ। ਵੱਖ – ਵੱਖ ਕਾਰਾਂ ‘ਚ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ 5 ਹੋਰ ਲੋਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਘਟਨਾ ਸਥਾਨ ਉੱ’ਤੇ ਪਹੁੰਚੀ ਪੁਲਿਸ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਹੈ ਜਦੋਂ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।  ਕਾਰਾਂ ਦੀ ਹਾਲਤ ਨੂੰ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਉਥੇ ਹੀ ਇਸ ਤੋਂ ਇੱਕ ਦਿਨ ਪਹਿਲਾਂ ਮਹਾਰਾਸ਼ਟਰ  ਦੇ ਜਲਗਾਓ ’ਚ ਭਿਆਨਕ ਸੜਕ ਹਾਦਸੇ ’ਚ 15 ਮਜ਼ਦੂਰਾਂ ਦੀ ਜਾਨ ਚਲੇ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button