Breaking NewsD5 specialEntertainmentIndiaNewsTop News

ਮੁੰਬਈ ਦੇ 3 ਰੇਲਵੇ ਸਟੇਸ਼ਨਾਂ ਸਮੇਤ ਖ਼ਤਰੇ ‘ਚ ਅਮਿਤਾਭ ਬੱਚਨ ਦਾ ਬੰਗਲਾ, ਮਿਲੀ ਬੰਬ ਰੱਖਣ ਦੀ ਸੂਚਨਾ, ਪੁਲਿਸ ਅਲਰਟ

ਮੁੰਬਈ : ਮੁੰਬਈ ਦੇ ਤਿੰਨ ਪ੍ਰਮੁੱਖ ਰੇਲਵੇ ਸਟੇਸ਼ਨਾਂ ਅਤੇ ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ‘ਚ ਬੰਬ ਰੱਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਇਨ੍ਹਾਂ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਇਨ੍ਹਾਂ ਸਥਾਨਾਂ ‘ਤੇ ਬੰਬ ਰੱਖੇ ਜਾਣ ਨੂੰ ਲੈ ਕੇ ਇੱਕ ਕਾਲ ਆਈ ਸੀ, ਜਿਸ ਤੋਂ ਬਾਅਦ ਇੱਥੇ ਸੁਰੱਖਿਆ ਵਧਾ ਦਿੱਤੀ ਗਈ।

ਲਓ ਅੱਜ ਫਿਰ ਘੇਰ ਲਿਆ ਕਿਸਾਨਾਂ ਨੇ ਨਵਜੋਤ ਸਿੱਧੂ! ਕਰਾਈ ਪੂਰੀ ਤਸੱਲੀ, ਮਾਹੌਲ ਹੋਇਆ ਗਰਮ!

ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਹੁਣ ਤੱਕ ਜਾਂਚ ਦੇ ਦੌਰਾਨ ਕੋਈ ਵੀ ਸ਼ੱਕੀ ਨਹੀਂ ਪਾਇਆ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲਿਸ ਦੇ ਮੁੱਖ ਕੰਟਰੋਲ ਰੂਮ ਨੂੰ ਸ਼ੁੱਕਰਵਾਰ ਰਾਤ ਨੂੰ ਫੋਨ ਆਇਆ ਜਿਸ ’ਚ ਫੋਨ ਕਰਨ ਵਾਲੇ ਨੇ ਕਿਹਾ ਕਿ ਬੰਬ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ.ਐੱਸ.ਐੱਮ.ਟੀ.), ਭਾਇਖਲਾ, ਦਾਦਰ ਰੇਲਵੇ ਸਟੇਸ਼ਨ ਅਤੇ ਅਦਾਕਾਰ ਅਮਿਤਾਭ ਬੱਚਨ ਦੇ ਜੁਹੂ ਸਥਿਤ ਬੰਗਲੇ ’ਚ ਰੱਖੇ ਗਏ ਹਨ।

🔴LIVE| ਸੁਪਰੀਮ ਕੋਰਟ ਦਾ ਅੰਬਾਨੀਆਂ ਨੂੰ ਵੱਡਾ ਝਟਕਾ, ਕਿਸਾਨ ਖੁਸ਼! ਲੋਕ ਸਭਾ ’ਚ ਇੱੱਕ ਹੋਰ ਬਿੱਲ ਪਾਸ

ਉਨ੍ਹਾਂ ਨੇ ਅੱਗੇ ਕਿਹਾ ਕਿ ‘ਕਾਲ ਮਿਲਣ ਤੋਂ ਬਾਅਦ, ਸਰਕਾਰੀ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਫੋਰਸ, ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕਵਾਇਡ, ਡਾਗ ਸਕਵਾਇਡ ਅਤੇ ਸਥਾਨਕ ਪੁਲਸ ਕਰਮਚਾਰੀਆਂ ਦੇ ਨਾਲ ਇਨ੍ਹਾਂ ਸਥਾਨਾਂ ’ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਇਨ੍ਹਾਂ ਥਾਵਾਂ ’ਤੇ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ, ਫਿਲਹਾਲ ਉਥੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button