SportsTop News

Mohammad Shami ਹੋਏ ਕੋਵਿਡ-19 ਪਾਜ਼ੇਟਿਵ, ਆਸਟ੍ਰੇਲੀਆ ਸੀਰੀਜ਼ ਤੋਂ ਬਾਹਰ

ਮੋਹਾਲੀ : ਭਾਰਤ-ਆਸਟ੍ਰੇਲੀਆ ਵਿਚਾਲੇ ਮੈਚ ਤੋਂ ਪਹਿਲਾ ਟੀਮ ਇੰਡੀਆ ਲਈ ਇਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ।ਭਾਰਤੀ ਟੀਮ ਦੇ ਤੇਜ਼ ਗੇਦਬਾਜ਼ ਮੁਹੰਮਦ ਸ਼ੰਮੀ ਆਗਾਮੀ ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ ‘ਚੋਂ ਬਾਹਰ ਹੋ ਗਏ ਹਨ। ਤਜਰਬੇਕਾਰ ਤੇਜ਼ ਗੇਂਦਬਾਜ਼ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਕਾਰਨ ਉਹ ਮੋਹਾਲੀ ਨਹੀਂ ਆ ਸਕਿਆ, ਜਿੱਥੇ ਭਾਰਤੀ ਟੀਮ ਨੇ 20 ਸਤੰਬਰ ਨੂੰ ਆਸਟ੍ਰੇਲੀਆਈ ਟੀਮ ਵਿਰੁੱਧ ਮੈਚ ਖੇਡਣਾ ਸੀ।

ਯੂਨੀਵਰਸਿਟੀ ਮਾਮਲੇ ’ਚ ਨਵਾਂ ਮੋੜ, SSP ਮੋਹਾਲੀ ਦਾ ਵੱਡਾ ਖੁਲਾਸਾ, ਕੁੜੀ ਦੇ ਫੋਨ ’ਚੋ ਦੇਖੋ ਕੀ ਮਿਲਿਆ

ਸ਼ਨੀਵਾਰ (17 ਸਤੰਬਰ) ਨੂੰ ਟੀਮ ਦੇ ਮੋਹਾਲੀ ਪਹੁੰਚਣ ’ਤੇ ਇਸ ਦੀ ਜਾਣਕਾਰੀ ਬੀ.ਸੀ.ਸੀ.ਆਈ. ਤੇ ਟੀਮ ਪ੍ਰਬੰਧਨ ਦੇ ਸਬੰਧਿਤ ਅਧਿਕਾਰੀਆਂ ਤੱਕ ਪਹੁੰਚ ਗਈ। ਆਸਟ੍ਰੇਲੀਆਈ ਟੀਮ ਵੀ ਪੰਜਾਬ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਦੂਜਾ ਮੁਕਾਬਲਾ 23 ਸਤੰਬਰ ਨੂੰ ਨਾਗਪੁਰ ‘ਚ ਤੇ ਤੀਜਾ 25 ਸਤੰਬਰ ਨੂੰ ਹੈਦਰਾਬਾਦ ‘ਚ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button