Breaking NewsD5 specialNewsPunjab

ਮੁਸਲਿਮ ਲੜਕੀਆਂ ਨੇ ਵੰਗਾਰਿਆ ਮੋਦੀ ! ਹਿੱਲ ਗਈ ਕੇਂਦਰ ਸਰਕਾਰ, ਹੋਣਗੇ ਬਿੱਲ ਰੱਦ ?

ਮਲੇਰਕੋਟਲਾ : ਖੇਤੀ ਕਾਨੂੰਨ ਦੇ ਵਿਰੋਧ ‘ਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਮਲੇਰਕੋਟਲਾ ਧੂਰੀ ਰੋਡ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸੱਤਵੇਂ ਦਿਨ ਵੀ ਆਪਣਾ ਧਰਨਾ ਜਾਰੀ ਰੱਖਿਆ ਗਿਆ। ਵੱਖ- ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਉੱਥੇ ਹੀ ਮੁਸਲਿਮ ਸੰਸਥਾ ਜਮਾਤ ਇਸਲਾਮੀ ਹਿੰਦ ਦੀ ਸਟੂਡੈਂਟ ਲੜਕੀਆਂ ਨੇ ਉਚੇਚੇ ਤੌਰ ਤੇ ਇਸ ਧਰਨੇ ‘ਚ ਸ਼ਮੂਲੀਅਤ ਕੀਤੀ। ਮਲੇਰਕੋਟਲਾ ਦੀਆਂ ਮੁਸਲਿਮ ਲੜਕੀਆਂ ਇੱਕ ਜਥੇ ਰੂਪ ਦੇ ਵਿੱਚ ਇਸ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਵਿੱਚ ਹਮਾਇਤ ਕਰਨ ਲਈ ਪਹੁੰਚੀਆਂ।

ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਦੀ ਸਜ਼ਾ ! ਗਰੀਬ ਦੇਸ਼ਾ ਦਾ ਕਰਜ਼ਾ ਕਰਨਾ ਪੈ ਸਕਦਾ ਮੁਆਫ਼ !

ਉਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਹੈ ਅਤੇ ਹੁਣ ਉਨ੍ਹਾਂ ਕਿਰਸਾਨ ਤੇ ਨਹੀਂ ਬਲਕਿ ਇਨਸਾਨ ਹਮਲਾ ਕੀਤਾ ਜੋ ਕਿ ਬਰਦਾਸ਼ਤ ਕਰਨਾ ਬਿਲਕੁਲ ਜ਼ਾਇਜ਼ ਨਹੀਂ ਹੈ। ਮੁਸਲਿਮ ਲੜਕੀਆਂ ਨੇ ਕਿਹਾ ਹਰ ਵਿਅਕਤੀ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਕਿ ਇਹ ਸਿਰਫ਼ ਕਿਸਾਨਾਂ ਦਾ ਨਹੀਂ ਬਲਕਿ ਹਰ ਇਨਸਾਨ ਦਾ ਮਸਲਾ ਹੈ। ਉਨ੍ਹਾਂ ਕਿਹਾ ਬੇਸ਼ੱਕ ਸਾਡੇ ਕੋਲ ਜ਼ਮੀਨਾਂ ਨਹੀਂ ਪਰ ਸਾਡਾ ਜ਼ਮੀਰ ਜਾਗਦਾ ਹੈ ਅਤੇ ਜਾਗਦੀ ਜ਼ਮੀਰ ਵਾਲੇ ਆਪਣੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਜ਼ਰੂਰ ਕਰਦੇ ਹਨ।

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ H1 ਬੀ ਵੀਜ਼ਾ ‘ਤੇ ਟਰੰਪ ਨੇ ਲਿਆ ਵੱਡਾ ਫੈਸਲਾ

ਉਨ੍ਹਾਂ ਨੇ ਕਿਹਾ ਪਹਿਲੇ ਦਿਨ ਤੋਂ ਹੀ ਮੁਸਲਿਮ ਭਾਈਚਾਰਾ ਕਿਸਾਨਾਂ ਦੇ ਨਾਲ ਹੈ। ਜਦੋਂ ਵੀ ਕਿਸੇ ਤੇ ਕੋਈ ਸਰਕਾਰ ਅੱਤਿਆਚਾਰ ਕਰੇਗੀ ਤਾਂ ਮੁਸਲਿਮ ਵਰਗ ਇਥੋਂ ਤੱਕ ਕਿ ਬੱਚਾ ਬੱਚਾ ਵੀ ਉਨ੍ਹਾਂ ਦੇ ਨਾਲ ਖੜ੍ਹੇਗਾ। ਉਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਨ੍ਹਾਂ ਮੁਸਲਿਮ ਮਹਿਲਾਵਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਮੁਸਲਿਮ ਭਾਈਚਾਰਾ ਉਨ੍ਹਾਂ ਦੇ ਲਈ ਲੰਗਰ ਲੈ ਕੇ ਆ ਰਿਹਾ ਹੈ ਤੇ ਧਰਨੇ ‘ਚ ਸ਼ਾਮਿਲ ਹੁੰਦੇ ਰਹੇ ਹਨ।

ਲਓ ਜੀ! ਪੰਮੀ ਬਾਈ ਨੇ ਦੱਸਤਾ ਖੇਤੀ ਬਿੱਲ ਰੱਦ ਕਰਵਾਉਣ ਦਾ ਤਰੀਕਾ !ਕਿਸਾਨ ਹੋਏ ਪੱਬਾਂ ਭਾਰ ਹੁਣ ਬਣੁਗੀ ਗੱਲ !

ਹੁਣ ਇਨ੍ਹਾਂ ਨੌਜਵਾਨ ਲੜਕੀਆਂ ਦਾ ਧਰਨਿਆਂ ‘ਚ ਆਉਣਾ ਹੋਰ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਤ ਕਰੇਗਾ ਅਤੇ ਆਵਾਜ਼ ਹੋਰ ਤੇਜ਼ੀ ਨਾਲ ਦਿਨਾਂ ‘ਚ ਬੁਲੰਦ ਕਰਕੇ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ। ਹਰ ਧਰਮ ਹਰ ਜਾਤ ਕਿਸਾਨਾਂ ਦੇ ਨਾਲ ਮੋਢਾ- ਮੋਢਾ ਜੋੜ ਕੇ ਖੜੇ ਹਨ ਅਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਵੇਖਣਾ ਇਹ ਹੋਵੇਗਾ ਕਿ ਸਰਕਾਰ ਤੱਕ ਇਨ੍ਹਾਂ ਦੀ ਅਵਾਜ਼ ਪਹੁੰਚਦੀ ਹੈ ਜਾ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button