ਨਵੀਂ ਦਿੱਲੀ : ਤਿੰਨ ਤਲਾਕ ਕਾਨੂੰਨ ਨੂੰ ਖਤਮ ਕਰਨ ਤੋਂ ਬਾਅਦ ਤੋਂ ਹੀ ਅਦਾਲਤ ਤਲਾਕਸ਼ੁਦਾ ਔਰਤਾਂ ਦੇ ਹੱਕ ‘ਚ ਕਈ ਅਹਿਮ ਫੈਸਲੇ ਲੈ ਰਹੀ ਹੈ। ਇਸੇ ਦੌਰਾਨ ਬੰਬੇ ਹਾਈ ਕੋਰਟ ਨੇ ਵੀ ਮੁਸਲਿਮ ਤਲਾਕਸ਼ੁਦਾ ਔਰਤਾਂ ਦੇ ਹੱਕ ‘ਚ ਅਹਿਮ ਫੈਸਲਾ ਸੁਣਾਇਆ ਹੈ।ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਤਲਾਕਸ਼ੁਦਾ ਮੁਸਲਿਮ ਔਰਤ ਦੁਬਾਰਾ ਵਿਆਹ ਕਰਨ ਤੋਂ ਬਾਅਦ ਵੀ ਆਪਣੇ ਪਹਿਲੇ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ। ਅਦਾਲਤ ਨੇ ਇਹ ਅਧਿਕਾਰ ਮੁਸਲਿਮ ਵੂਮੈਨ ਐਕਟ 1986 (MWPA) ਦੇ ਉਪਬੰਧਾਂ ਦੇ ਆਧਾਰ ‘ਤੇ ਦਿੱਤਾ ਹੈ।
ਮਾਮਲੇ ਨਾਲ ਜੁੜੇ ਤੱਥਾਂ ‘ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ MWPA ਕਾਨੂੰਨ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲਿਆਂਦਾ ਗਿਆ ਹੈ। ਇਹ ਕਾਨੂੰਨ ਮੁਸਲਿਮ ਔਰਤ ਦੇ ਪੁਨਰ-ਵਿਆਹ ਤੋਂ ਬਾਅਦ ਵੀ ਪਾਲਣ-ਪੋਸ਼ਣ ਦੇ ਅਧਿਕਾਰ ਦੀ ਰੱਖਿਆ ਕਰਦਾ ਹੈ। ਸੁਣਵਾਈ ਦੌਰਾਨ ਜਸਟਿਸ ਰਾਜੇਸ਼ ਪਾਟਿਲ ਨੇ ਕਿਹਾ ਕਿ MWPA ਦੀ ਧਾਰਾ 3(1)(A) ਤਹਿਤ ਅਜਿਹੀ ਕੋਈ ਸ਼ਰਤ ਨਹੀਂ ਹੈ ਜੋ ਮੁਸਲਿਮ ਔਰਤ ਨੂੰ ਮੁੜ ਵਿਆਹ ਤੋਂ ਬਾਅਦ ਗੁਜ਼ਾਰੇ ਤੋਂ ਵਾਂਝਾ ਰੱਖਦੀ ਹੈ।ਬੰਬੇ ਹਾਈ ਕੋਰਟ ਦੀ ਬੈਂਚ ਨੇ ਸਾਊਦੀ ਅਰਬ ‘ਚ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਦਿੱਤਾ ਹੈ। ਹੇਠਲੀ ਅਦਾਲਤ ‘ਚ ਪਤੀ ਨੂੰ ਸਿਰਫ਼ ਇਕ ਵਾਰ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਪੀੜਤ ਨੇ ਫਿਰ ਜੇਐਮਐਫਸੀ, ਚਿਪਲੂਨ ਤੇ ਸੈਸ਼ਨ ਕੋਰਟ, ਖੇਡ, ਰਤਨਾਗਿਰੀ ਦੇ ਆਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਪਰ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਸੋਧ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.