NewsBreaking NewsD5 specialIndiaInternational

ਮੁਸਲਮਾਨ ਨਾਲ ਨਿਕਾਹ ਕਰਵਾਉਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਦੀ ਪੇਸ਼ੀ

ਪਾਕਿਸਤਾਨ : ਪਾਕਿਸਤਾਨ ਦੀ ਸਿੱਖ ਕੁੜੀ ਜਗਜੀਤ ਕੌਰ ਨੂੰ ਬੀਤੇ ਦਿਨ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੇ ਜਗਜੀਤ ਕੌਰ ਉਰਫ਼ ਆਇਸ਼ਾ ਨੇ ਨਿਕਾਹ ਕਰਾਉਣ ਮਗਰੋਂ ਪਹਿਲੀ ਵਾਰ ਅਦਾਲਤ ‘ਚ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਜਗਜੀਤ ਕੌਰ ਦਾ ਮਾਮਲਾ ਪਿਛਲੇ ਸਾਲ 28 ਅਗਸਤ 2019 ਨੂੰ ਚਰਚਾ ਵਿੱਚ ਆਇਆ ਸੀ। ਜਦੋਂ ਉਸ ਨੇ ਮੁਸਲਿਮ ਨੌਜਵਾਨ ਮੁਹੰਮਦ ਅਹਿਸਾਨ ਨਾਲ ਲਵ ਮੈਰਿਜ ਕਰਨ ਲਈ ਮੁਸਲਿਮ ਧਰਮ ਅਪਣਾਇਆ ਤੇ ਨਿਕਾਹ ਕੀਤਾ।

ਮੁਸਲਮਾਨ ਨਾਲ ਨਿਕਾਹ ਕਰਵਾਉਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਦੀ ਪੇਸ਼ੀ | Jagjit Kaur | Pakistan

ਅਦਾਲਤ ‘ਚ ਜਗਜੀਤ ਕੌਰ ਦੇ ਭਰਾ ਮਨਮੋਹਨ ਸਿੰਘ ਦੀ ਅਪੀਲ ‘ਤੇ 10 ਮਿੰਟ ਭੈਣ-ਭਰਾ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਪਰ ਜਗਜੀਤ ਕੌਰ ਮੁਲਾਕਾਤ ਦੇ ਬਾਵਜੂਦ ਆਪਣੇ ਫ਼ੈਸਲੇ ‘ਤੇ ਬਜ਼ਿੱਦ ਹੈ ਕਿ ਉਹ ਆਪਣੇ ਮੁਸਲਿਮ ਪਤੀ ਨਾਲ ਹੀ ਰਹਿਣਾ ਚਾਹੁੰਦੀ ਹੈ ਤੇ ਕਿਸੇ ਵੀ ਹਾਲ ‘ਚ ਆਪਣੇ ਮਾਪਿਆਂ ਨਾਲ ਨਹੀਂ ਜਾਵੇਗੀ। ਦੂਜੇ ਪਾਸੇ ਜਗਜੀਤ ਕੌਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਦਬਾਅ ਵਿੱਚ ਅਜਿਹਾ ਬਿਆਨ ਦੇ ਰਹੀ ਹੈ।

ਨਨਕਾਣਾ ਸਾਹਿਬ ਹਮਲੇ ‘ਤੇ ਮਸ਼ਹੂਰ ਗਾਇਕ ਨੇ ਜੱਟਾਂ ਨੂੰ ਪਾਈਆਂ ਲਾਹਨਤਾਂ | Famous Singer Viral Video

ਜਿਸ ‘ਤੇ ਅਦਾਲਤ ਨੇ 10 ਦਿਨਾਂ ਲਈ ਜਗਜੀਤ ਕੌਰ ਨੂੰ ਮੁੜ ਤੋਂ ਸ਼ੈਲਟਰ ਹੋਮ ‘ਚ ਭੇਜ ਦਿੱਤਾ। ਜ਼ਿਕਰ ਏ ਖ਼ਾਸ ਹੈ ਕਿ ਬੀਤੇ ਦਿਨੀਂ ਜਗਜੀਤ ਕੌਰ ਦੇ ਪਤੀ ਦੇ ਰਿਸ਼ਤੇਦਾਰ ਨੇ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਭੀੜ ਨੂੰ ਭੜਕਾ ਕੇ ਪਥਰਾਅ ਕੀਤਾ ਸੀ। ਇਲਜ਼ਾਮ ਲਗਾਏ ਸਨ ਕਿ ਪਾਕਿਸਤਾਨ ਦਾ ਪ੍ਰਸ਼ਾਸਨ ਉਹਨਾਂ ਦੇ ਪਰਿਵਾਰ ‘ਤੇ ਤਲਾਕ ਦੇਣ ਲਈ ਦਬਾਅ ਬਣਾ ਰਿਹਾ ਹੈ। ਖੈਰ ਹੁਣ ਜਗਜੀਤ ਕੌਰ ਦੇ ਮਸਲੇ `ਤੇ 10 ਦਿਨਾਂ ਬਾਅਦ ਫ਼ੈਸਲਾ ਆਉਣ ਦੀ ਉਮੀਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button