ਮੁਸਲਮਾਨਾਂ ਨਾਲ ਨਫ਼ਰਤ ਕਰਨਾ ਅੱਜਕੱਲ੍ਹ ਇੱਕ ਫੈਸ਼ਨ ਬਣ ਗਿਆ :- ਨਸੀਰੂਦੀਨ ਸ਼ਾਹ
ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਦਾ ਇੱਕ ਤਾਜਾ ਬਿਆਨ ਸਾਹਮਣ੍ਹੇ ਆਇਆ ਤੇ ਓਹਨਾਂ ਨੇ ਆਖਿਆ ਕਿ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਅੱਜਕੱਲ੍ਹ ਇੱਕ ਫੈਸ਼ਨ ਬਣ ਗਿਆ ਹੈ। ਪੜ੍ਹੇ-ਲਿਖੇ ਲੋਕਾਂ ਵਿਚ ਵੀ ਇਹ ਫੈਸ਼ਨਯੋਗ ਹੈ। ਅਸੀਂ ਇਸ ਧਰਮ ਨਿਰਪੱਖ, ਜਮਹੂਰੀਅਤ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਹਰ ਚੀਜ਼ ਵਿੱਚ ਧਰਮ ਨੂੰ ਕਿਉਂ ਪੇਸ਼ ਕਰ ਰਹੇ ਹੋ?
ਇੱਕ ਇੰਟਰਵਿਊ ਵਿੱਚ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਨੂੰ ‘ਚਲਾਕੀ ਨਾਲ’ ਬੀਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ‘ਫੈਸ਼ਨੇਬਲ’ ਹੋ ਗਿਆ ਹੈ ਅਤੇ ਇਸ ਨੂੰ ਚਿੰਤਾਜਨਕ ਸਮਾਂ ਦੱਸਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਚੋਣ ਕਮਿਸ਼ਨ ਉਨ੍ਹਾਂ ਸਿਆਸਤਦਾਨਾਂ ਪ੍ਰਤੀ ਮੂਕ ਦਰਸ਼ਕ ਬਣਿਆ ਹੋਇਆ ਹੈ ਜੋ ਵੋਟਾਂ ਹਾਸਲ ਕਰਨ ਲਈ ਧਰਮ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਮੁਸਲਿਮ ਨੇਤਾ ‘ਅੱਲ੍ਹਾ ਹੂ ਅਕਬਰ’ ਦੇ ਨਾਂ ‘ਤੇ ਵੋਟਾਂ ਮੰਗਦਾ ਹੈ ਤਾਂ ਤਬਾਹੀ ਹੁੰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.