Breaking NewsD5 specialNewsSportsTop News

ਮੀਰਾਬਾਈ ਚਾਨੂੰ ਨੂੰ ‘BBC ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ’ ਦਾ ਪੁਰਸਕਾਰ

ਨਵੀਂ ਦਿੱਲੀ : ਓਲੰਪਿਕ ਚਾਂਦੀ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਸੋਮਵਾਰ ਨੂੰ ਬੀ. ਬੀ. ਸੀ. ਸਾਲ ਦੀ ਸਰਵਸ੍ਰੇਸ਼ਠ ਭਾਰਤੀ ਮਹਿਲਾ ਖਿਡਾਰੀ ਦਾ ਪੁਰਸਕਾਰ ਜਿੱਤਿਆ। ਚਾਨੂੰ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਵੇਟਲਿਫਟਰ ਬਣੀ। ਉਨ੍ਹਾਂ ਨੇ ਕਿਹਾ ਰਿ ਮੈਂ ਇਸ ਸਮੇਂ ਅਮਰੀਕਾ ਵਿਚ ਅਭਿਆਸ ਕਰ ਰਹੀ ਹਾਂ। ਮੈਂ ਇਸ ਸਾਲ ਏਸ਼ੀਆਈ ਖੇਡ ਅਤੇ ਰਾਸ਼ਟਰਮੰਡਲ ਖੇਡ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੀ। ਬੀ.ਬੀ.ਸੀ. ਨੂੰ ਇਸ ਪੁਰਸਕਾਰ ਦੇ ਲਈ ਧੰਨਵਾਦ।

ਕਾਂਗਰਸ ਦੀ ਐਮਰਜੈਂਸੀ ਮੀਟਿੰਗ੍, ਹੁਣ ਹੋਊ ਸਿਆਸੀ ਧਮਾਕਾ! ਸੱਦੇ ਮੌਜੂਦਾ ’ਤੇ ਸਾਬਕਾ ਵਿਧਾਇਕ

ਭਾਰਤ ਦੀ ਨੌਜਵਾਨ ਕ੍ਰਿਕੇਟਰ ਸ਼ੇਫਾਲੀ ਵਰਮਾ ਦੇ ‘ਸਰਵਸ੍ਰੇਸ਼ਠ ਰਾਈਜਿੰਗ ਖਿਡਾਰੀ’ ਦਾ ਪੁਰਸਕਾਰ ਮਿਲਿਆ। ਇਸ ਦੌਰਾਨ ਸਿਡਨੀ ਓਲੰਪਿਕ 2000 ਵਿਚ ਤਮਗਾ ਜਿੱਤਣ ਵਾਲੀ ਵੇਟਲਿਫਟਰ ਕਰਣਮ ਮੱਲੇਵਰਸ਼ੀ ਨੂੰ ‘ਲਾਈਫਟਾਈਮ ਅਚੀਵਮੈਂਟ ਪੁਰਸਕਾਰ’ ਦਿੱਤਾ ਗਿਆ। ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਦੇ ਖਿਡਾਰੀਆਂ ਨੂੰ ਵੀ ਇਸ ਮੌਕੇ ‘ਤੇ ਸਨਮਾਨਿਤ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button