Breaking NewsD5 specialInternationalNewsPolitics

ਮੀਡੀਆ ਸਾਹਮਣੇ ਚਿਹਰੇ ਤੋਂ ਮਾਸਕ ਹਟਾਉਣ ‘ਤੇ ਮੁਸੀਬਤ ‘ਚ ਫਸੇ ਬ੍ਰਾਜ਼ੀਲ ਦੇ ਰਾਸ਼ਟਰਪਤੀ

ਬ੍ਰਾਜ਼ੀਲ : ਕੋਰੋਨਾ ਪੌਜ਼ੀਟਿਵ ਪਾਏ ਗਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਹੁਣ ਦੂਜੀ ਮੁਸ਼ਕਿਲ ‘ਚ ਫਸ ਗਏ ਹਨ। ਬ੍ਰਾਜ਼ੀਲ ਦੇ ਪ੍ਰੈਸ ਐਸੋਸੀਏਸ਼ਨ ਨੇ ਉਨ੍ਹਾਂ ਦੇ ਖਿਲਾਫ ਸੁਪ੍ਰੀਮ ਕੋਰਟ ‘ਚ ਕੇਸ ਕਰਨ ਦਾ ਫੈਸਲਾ ਕਰ ਲਿਆ ਹੈ। ਰਾਸ਼ਟਰਪਤੀ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੀਡੀਆ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਖਤਰੇ ‘ਚ ਪਾਇਆ।

ਅਕਾਲੀ ਦਲ ਦਾ ਵੱਡਾ ਖੁਲਾਸਾ!ਕਾਂਗਰਸੀ ਮੰਤਰੀ ਦੇ ਜੋੜੇ 2020 ਰੈਫਰੈਂਡਮ ਨਾਲ ਤਾਰ, ਮੰਤਰੀ ‘ਤੇ ਹੋਵੇਗੀ ਕਾਰਵਾਈ?

ਪ੍ਰੈਸ ਐਸੋਸੀਏਸ਼ਨ ਦਾ ਇਲਜ਼ਾਮ ਹੈ ਕਿ ਰਾਸ਼ਟਰਪਤੀ ਬੋਲਸੋਨਾਰੋ ਨੇ ਪੱਤਰਕਾਰਾਂ ਦੀ ਸਿਹਤ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਖਿਆਲ ਨਹੀਂ ਕੀਤਾ ਅਤੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਨੇ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ ਸੀ। ਇਸ ਪ੍ਰੈਸ ਕਾਨਫਰੰਸ ‘ਚ ਰਾਸ਼ਟਰਪਤੀ ਨੇ ਆਪਣੇ ਆਪ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਮੀਡੀਆ ਨੇ ਬੋਲਸੋਨਾਰੋ ‘ਤੇ ਪੱਤਰਕਾਰਾਂ ਦੀ ਜਾਨ ਖਤਰੇ ‘ਚ ਪਾਉਣ ਦਾ ਇਲਜ਼ਾਮ ਲਗਾਇਆ ਹੈ।

93 ਸਾਲ ਦੇ ਸਰਦਾਰਾ ਸਿੰਘ ਜੌਹਲ ਨੇ ਸਰਕਾਰ ਨੂੰ ਠੋਕਿਆ | Sardara Singh Johal

ਮੰਗਲਵਾਰ ਦੀ ਪ੍ਰੈਸ ਕਾਨਫਕੰਸ ਦੌਰਾਨ ਤਿੰਨ ਟੀਵੀ ਚੈਨਲ ਉੱਥੇ ਮੌਜੂਦ ਸਨ। ਉਥੇ ਹੀ ਇੱਕ ਕਾਂਗਰਸ ਮੈਂਬਰ ਮਾਰਸੇਲੋ ਫਰੇਕਸੋ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਸਮੂਹ ਅਟਾਰਨੀ ਦੇ ਦਫਤਰ ‘ਚ ਰਾਸ਼ਟਰਪਤੀ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਇਸ ‘ਚ ਉਨ੍ਹਾਂ ਮੰਤਰੀਆਂ ਦਾ ਜੋ ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰਪਤੀ ਦੇ ਸੰਪਰਕ ‘ਚ ਸਨ, ਕੋਰੋਨਾ ਟੈਸਟ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button