Breaking NewsD5 specialEntertainmentNewsTop News

ਮੀਕਾ ਸਿੰਘ ਦੇ ਖਿਲਾਫ਼ ਗੀਤ ਬਣਾਉਣ ‘ਤੇ KRK ਦਾ ਯੂ-ਟਿਊਬ ਚੈਨਲ ਬਲਾਕ

ਮੁੰਬਈ : ਕਮਾਲ ਰਾਸ਼ਿਦ ਖਾਨ ਯਾਨੀ ਕੇਆਰਕੇ (KRK) ਅਤੇ ਮੀਕਾ ਸਿੰਘ (Mika Singh) ਦੇ ਵਿਚਕਾਰ ਦਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਦੋਵੇਂ ਲਗਾਤਾਰ ਇੱਕ – ਦੂਜੇ ‘ਤੇ ਵਿਅੰਗ ਕਰ ਰਹੇ ਹਨ। ਪਹਿਲਾਂ ਮੀਕਾ ਸਿੰਘ ਨੇ ਕੇਆਰਕੇ ‘ਤੇ ਗੀਤ ਬਣਾਇਆ ਸੀ। ਹੁਣ ਕੇਆਰਕੇ ਨੇ ਮੀਕਾ ਸਿੰਘ ਦੇ ‘ਤੇ ਗੀਤ ਬਣਾਇਆ ਹੈ। ਕੇਆਰਕੇ ਦੇ ਬਣਾਏ ਗੀਤ ‘ਤੇ ਯਟਿਊਬ ਨੇ ਕਾਰਵਾਈ ਕਰਦੇ ਹੋਏ ਉਸਨੂੰ ਹਟਾ ਦਿੱਤਾ ਹੈ ਅਤੇ ਇੱਕ ਹਫ਼ਤੇ ਲਈ ਚੈਨਲ ਬਲਾਕ (KRK YouTube Channel Blocked) ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਕੇਆਰਕੇ ਨੇ ਯੂਟਿਊਬ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੀਕਾ ਸਿੰਘ ਦੇ ਖਿਲਾਫ ਇਸ ਤਰ੍ਹਾਂ ਦੇ ਕਦਮ ਕਿਉਂ ਨਹੀਂ ਚੁੱਕੇ ਗਏ।

ਕੇਜਰੀਵਾਲ ਨੇ ਦਿੱਤਾ ਮੋਦੀ ਨੂੰ ਝਟਕਾ! ਬੀਜੇਪੀ ਦੀ ਵੱਡੀ ਲੀਡਰ ਨਾਲ ਮੁਲਾਕਾਤ

ਹਾਲ ਹੀ ’ਚ ਕਮਾਲ ਆਰ. ਖ਼ਾਨ ਨੇ ਮੀਕਾ ਸਿੰਘ ਦੇ ‘ਕੇ. ਆਰ. ਕੇ. ਕੁੱਤਾ’ ਗੀਤ ਦੇ ਜਵਾਬ ’ਚ ਆਪਣੇ ਯੂਟਿਊਬ ਚੈਨਲ ’ਤੇ ਗੀਤ ਲਾਂਚ ਕੀਤਾ ਸੀ ਪਰ ਇਸ ਗੀਤ ਦਾ ਉਸ ਨੂੰ ਤੇ ਉਸ ਦੇ ਯੂਟਿਊਬ ਚੈਨਲ ਨੂੰ ਖਾਮਿਆਜ਼ਾ ਭੁਗਤਣਾ ਪਿਆ ਹੈ। ਯੂਟਿਊਬ ਨੇ ਉਸ ਦੇ ਗੀਤ ਨੂੰ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਯੂਟਿਊਬ ਨੇ ਇਸ ਗੀਤ ’ਚ ‘ਹਰਾਸਮੈਂਟ ਤੇ ਬੁਲਿੰਗ’ ਹੋਣ ਦਾ ਆਧਾਰ ਦੱਸਦਿਆਂ ਕੇ. ਆਰ. ਕੇ. ਦੇ ਇਸ ਗੀਤ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇੰਨਾ ਹੀ ਨਹੀਂ ਯੂਟਿਊਬ ਨੇ ਇਕ ਹਫਤੇ ਲਈ ਕੇ. ਆਰ. ਕੇ. ਦੇ ਚੈਨਲ ਨੂੰ ਬਲਾਕ ਕਰ ਦਿੱਤਾ ਹੈ। ਕੇ. ਆਰ. ਕੇ. ਦੇ ਗੀਤ ਨੂੰ ਸੋਮਵਾਰ ਨੂੰ ਯੂਟਿਊਬ ’ਤੇ ਲਾਂਚ ਕੀਤਾ ਗਿਆ ਸੀ। ਗੀਤ ਦਾ ਟਾਈਟਲ ‘ਸੁਅਰ’ ਸੀ। ਦੋਵਾਂ ਵਿਚਾਲੇ ਉਸ ਸਮੇਂ ਵਿਵਾਦ ਸ਼ੁਰੂ ਹੋਇਆ, ਜਦੋਂ ਸਲਮਾਨ ਖ਼ਾਨ ਨੇ ਕੇ. ਆਰ. ਕੇ. ’ਤੇ ਮਾਨਹਾਨੀ ਦਾ ਦੋਸ਼ ਲਗਾਇਆ। ਇਸ ’ਚ ਮੀਕਾ ਨੇ ਸਲਮਾਨ ਖ਼ਾਨ ਦਾ ਪੱਖ ਲਿਆ ਸੀ।

🔴LIVE|| ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ‘ਚ ਐਂਟਰੀ ‘ਤੇ ਭੜਕੇ ਵਿਰੋਧੀ!ਸੱਦ ਲਈਆਂ ਮੀਟਿੰਗਾਂ! ਮੋਦੀ ਸਰਕਾਰ ਵੀ ਹੈਰਾਨ!

ਯੂਟਿਊਬ ਦੀ ਇਸ ਕਾਰਵਾਈ ’ਤੇ ਕੇ. ਆਰ. ਕੇ. ਨੇ ਇਤਰਾਜ਼ ਜਤਾਇਆ ਹੈ ਤੇ ਉਸ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ। ਕੇ. ਆਰ. ਕੇ. ਨੇ ਸੋਮਵਾਰ ਨੂੰ ਟਵੀਟ ਕੀਤਾ, ‘ਹੁਣ ਇਹ ਸਾਬਿਤ ਕਰਨ ਲਈ ਮੇਰੇ ਕੋਲ ਸਾਰੇ ਸਬੂਤ ਹਨ ਕਿ ਤੁਸੀਂ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਨਿਯਮਾਂ ਦੀ ਵਰਤੋਂ ਕਰਦੇ ਹੋ। ਸੈਂਕੜੇ ਲੋਕਾਂ ਨੇ ਆਪਣੀਆਂ ਵੀਡੀਓਜ਼ ’ਚ ਮੇਰੀ ਤਸਵੀਰ ਤੇ ਵੀਡੀਓ ਦੀ ਵਰਤੋਂ ਕੀਤੀ ਹੈ ਪਰ ਤੁਸੀਂ ਕਦੇ ਮੇਰੀ ਸ਼ਿਕਾਇਤ ਕਬੂਲ ਨਹੀਂ ਕੀਤੀ। ਕੇ. ਆਰ. ਕੇ. ਨੇ ਅੱਗੇ ਲਿਖਿਆ, ‘ਇਸ ਦਾ ਮਤਲਬ ਹੈ ਕਿ ਤੁਸੀਂ ਸਿੱਧਾ ਮੈਨੂੰ ਪ੍ਰੇਸ਼ਾਨ ਕਰਨ ’ਚ ਉਨ੍ਹਾਂ ਦੀ ਮਦਦ ਕਰਦੇ ਹੋ।’ ਉਸ ਨੇ ਯੂਟਿਊਬ ਤੋਂ ਆਈ ਈ-ਮੇਲ ਦਾ ਇਕ ਸਕ੍ਰੀਨਸ਼ਾਟ ਵੀ ਇਸ ਟਵੀਟ ’ਚ ਸ਼ਾਮਲ ਕੀਤਾ ਹੈ, ਜਿਸ ’ਚ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਸ ਦੇ ਚੈਨਲ ਦੇ ਕੰਟੈਂਟ ਨੂੰ ਇਕ ਹਫਤੇ ਤਕ ਅਪਲੋਡ ਕਰਨ ਤੋਂ ਰੋਕ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button