Breaking NewsD5 specialEntertainmentNewsPunjabTop News

ਮਿਸ ਯੂਨੀਵਰਸ Harnaaz Sandhu ਨੇ CM ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਉਨ੍ਹਾਂ ਨਾਲ ਪੰਜਾਬ ਦੇ ਯੂਥ ਲਈ ਕੁੱਝ ਚੰਗਾ ਕਰਨ ਦੀਆਂ ਸੰਭਾਵਨਾਵਾਂ ‘ਤੇ ਵੀ ਚਰਚਾ ਹੋਈ। ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਕਿਹਾ ਕਿ ਉਹ ਆਪਣੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਤੇ ਜੇਕਰ ਤੁਸੀਂ ਕਿਸੇ ਨਿਸ਼ਾਨੇ ਨੂੰ ਲੈ ਕੇ ਅੱਗੇ ਚੱਲਦੇ ਹੋ ਤਾਂ ਨਿਸ਼ਚੇ ਹੀ ਉਸ ਵਿਚ ਸਫਲਤਾ ਮਿਲਦੀ ਹੈ ਜੇਕਰ ਤੁਹਾਡੇ ਵਿਚ ਆਤਮਵਿਸ਼ਵਾਸ ਹੈ।

ਕਿਸਾਨਾਂ ਦੇ ਮੁਆਵਜ਼ੇ ’ਚ ਵੱਡਾ ਘਪਲਾ! ਪੈ ਗਿਆ ਰੌਲਾ, ਵੱਡੇ ਅਧਿਕਾਰੀਆਂ ਦਾ ਲੱਗੂ ਨੰਬਰ! D5 Channel Punjabi

ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹਰਨਾਜ਼ ਕੌਰ ਸੰਧੂ ਨੇ ਇਹ ਵੀ ਕਿਹਾ ਕਿ ਜਦੋਂ ਉਸ ਦੇ ਨਾਲ ਮਿਸ ਇੰਡੀਆ ਲੱਗਿਆ ਤਾਂ ਇੰਡੀਆ ਦੇ ਨਾਂਅ ਨੂੰ ਦੁਨੀਆਂ ਵਿਚ ਚਮਕਾਉਣਾ ਉਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਸੀ, ਜਿਸ ਨੂੰ ਉਸ ਨੇ ਆਤਮ ਵਿਸ਼ਵਾਸ ਨਾਲ ਪੂਰਾ ਹੀ ਨਹੀਂ ਕੀਤਾ ਬਲਕਿ ਇੰਡੀਆ ਲਈ ਉਹ ਤਾਜ ਲਿਆਂਦਾ ਜਿਸ ਦਾ 21ਸਾਲਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button