Press ReleasePunjabTop News

ਮਿਸ਼ਨ ਵਾਤਸਲਿਆ ਬਾਰੇ  ਲੋਕਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਹੋਰ ਜਾਗਰੂਕ ਕੀਤਾ ਜਾਵੇ: ਡਾ.ਬਲਜੀਤ ਕੌਰ

ਚੰਡੀਗੜ੍ਹ : ਪੰਜਾਬ ਰਾਜ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਵਾਤਸਲਿਆ ਬਾਰੇ ਸਬੰਧਤ ਅਧਿਕਾਰੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
CM ਮਾਨ ਦਾ ਦਿਵਾਲੀ ਤੋਹਫ਼ਾ, ਮੁਲਾਜ਼ਮਾਂ ਤੇ ਨੌਜਵਾਨਾਂ ਲਈ ਖੋਲ੍ਹਤੇ ਗੱਫੇ, ਖੁਸ਼ ਕਰਤੇ ਪੰਜਾਬੀ | D5 Channel Punjabi
ਅੱਜ ਇੱਥੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮਹੀਨਾਵਾਰ ਕਾਰਜਗੁਜ਼ਾਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਮਿਸ਼ਨ ਵਾਤਸਲਿਆ ਸਕੀਮ ਅਪ੍ਰੈਲ 2022 ਤੋਂ ਲਾਗੂ ਹੋ ਚੁੱਕੀ ਹੈ, ਇਸ ਸਕੀਮ ਦਾ ਉਦੇਸ਼ ਬੱਚਿਆਂ ਦੇ ਬੁਨਿਆਦੀ ਸੁਰੱਖਿਆ, ਅਧਿਕਾਰਾਂ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਯਕੀਨੀ ਬਣਾਉਣਾ ਹੈ।
Navjot Singh Sidhu ਦੀ ਜਾਨ ਨੂੰ ਖ਼ਤਰਾ! ਸਲਾਹਕਾਰ ਦਾ ਆਇਆ ਵੱਡਾ ਬਿਆਨ | D5 Channel Punjabi
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਤਸਲਿਆਂ ਸਕੀਮ ਸਬੰਧੀ ਨਵੀਆਂ ਗਾਈਡਲਾਈਨ ਬਾਰੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ ਨੂੰ ਮੀਟਿੰਗ, ਵੀਡੀਓ ਕਾਨਫਰੰਸ ਅਤੇ ਟ੍ਰੇਨਿੰਗ ਰਾਹੀਂ ਜਾਗਰੂਕ ਕੀਤਾ ਜਾਵੇ, ਤਾਂ ਜੋ ਹਰ ਇੱਕ ਅਧਿਕਾਰੀ ਨੂੰ ਆਪਣੀ-ਆਪਣੀ ਭੂਮਿਕਾ ਦਾ ਪੂਰਾ ਗਿਆਨ ਹੋ ਸਕੇ ਅਤੇ ਮਿਸ਼ਨ ਵਾਤਸਲਿਆ ਨੂੰ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਹੁਕਮ ਕੀਤੇ ਕਿ ਮਿਸ਼ਨ ਵਾਤਸਲਿਆ ਦੀ ਅਸਾਮੀਆਂ ਵਿਰੁੱਧ ਭਰਤੀ ਕਰਨ ਵੇਲੇ ਸਟੇਅ ਆਫਟਰ ਕੇਅਰ ਹੋਮ ਵਿੱਚ ਰਹਿਣ ਵਾਲੇ 18 ਸਾਲ ਜਾਂ ਵੱਧ ਉਮਰ ਦੇ ਬੱਚਿਆ ਨੂੰ ਪਹਿਲ ਦਿੱਤੀ ਜਾਵੇ।
Ram Rahim ਨੇ ਗਾਇਆ ਮੂਸੇਵਾਲਾ ਦਾ ਗੀਤ, ਡੇਰੇ ’ਚ ਵੱਜੀ ਥਾਪੀ! ਮੂਸੇਵਾਲਾ ਦੇ ਇਲਾਕੇ ਲਈ ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ  ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਹਰ ਜਿਲ੍ਹੇ ਵਿੱਚ ਬਾਲ ਘਰ ਸਥਾਪਿਤ ਕਰਨ ਬਾਰੇ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਅਸੁਰੱਖਿਆ ਨਾ ਮਹਿਸੂਸ ਕਰੇ, ਇਸ ਤੋਂ ਇਲਾਵਾ ਜਿਹਨਾਂ ਬਾਲ ਘਰਾਂ ਵਿੱਚ ਸਮਰੱਥਾ ਤੋ ਜ਼ਿਆਦਾ ਬੱਚੇ ਰਹਿ ਰਹੇ ਹਨ ਉਨ੍ਹਾਂ ਨੂੰ ਦੂਸਰਿਆਂ ਜ਼ਿਲ੍ਹਿਆਂ ਦੇ ਬਾਲ ਘਰਾਂ ਵਿੱਚ ਤਬਦੀਲ ਕੀਤਾ ਜਾਵੇਗਾ।  ਉਨ੍ਹਾਂ ਜਿਲ੍ਹਾ ਅੰਮ੍ਰਿਤਸਰ ਦੇ ਸੁਧਾਰ ਘਰ ਦੀ ਉਸਾਰੀ ਸਬੰਧੀ ਕਾਰਜ਼ ਵਿੱਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਵੀ ਦਿੱਤੇ।
ਇਨ੍ਹਾਂ ਦੇ ਨੁਸਖੇ ਖਾਣ ਨਾਲ ਆਉਂਦੀ ਹੈ ਘੋੜੇ ਜਿੰਨੀ ਜਾਨ, ਜਨਾਨੀਆਂ ਹੋਈਆਂ ਖੁਸ਼, ਡਾਕਟਰ ਕੋਲ ਲੱਗੀ ਭੀੜ ||D5 Channel
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਉਨ੍ਹਾਂ ਦੇ ਵਿਆਹ ਉਪਰੰਤ ਬਦਲੀ ਕਰਵਾਉਣ ਸਬੰਧੀ ਨਵੀਆਂ ਹਦਾਇਤਾਂ ਬਣਾਉਣ ਦੇ ਕਾਰਜ਼ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਅਤੇ ਨਾਲ ਹੀ ਕਿਹਾ ਕਿ ਤਜ਼ਵੀਜ਼ ਇਸ ਤਰ੍ਹਾਂ ਦੀ ਬਣਾਈ ਜਾਵੇ ਕਿ ਆਂਗਣਵਾੜੀ ਵਰਕਰ ਦੀ ਬਦਲੀ ਨੂੰ ਸਰਕਲ ਲੈਵਲ ਉੱਤੇ ਕੀਤਾ ਜਾ ਸਕੇ। ਇਸ ਦੇ ਨਾਲ ਹੀ ਤਰੱਕੀ ਦੇ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇ।
BKU Ugrahan Union : ਸਰਕਾਰ ਤੋਂ ਅੱਕੇ ਉਗਰਾਹਾਂ ਨੇ ਕੀਤਾ ਵੱਡਾ ਐਲਾਨ, ਮੁੱਖ ਮੰਤਰੀ ਦਾ ਘਰ ਪੱਕਾ ਬੰਦ,
ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੀ ਡਾਇਰੈਕਟਰ ਮਾਧਵੀ ਕਟਾਰੀਆ ਨੇ ਪੀ.ਪੀ.ਟੀ. ਰਾਹੀਂ ਮਿਸ਼ਨ ਵਾਤਸਲਿਆ ਦੀ ਨਵੀਂ ਹਦਾਇਤਾਂ ਸਬੰਧੀ ਵਿਸਥਾਰ ਪੂਰਵ ਜਾਣਕਾਰੀ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button