Breaking NewsD5 specialNewsPunjabTop News

ਮਿਡੂਖੇੜਾ ਕੇਸ : ਲਾਰੈਂਸ ਤੋਂ ਬਾਅਦ ਸ਼ਾਰਪ ਸ਼ੂਟਰ ਸੰਪਤ ਨੇ ਦਿੱਤੀ ਚਿਤਾਵਨੀ – ‘ਇੱਕ ਦੇ ਬਦਲੇ 4 ਮਾਰ ਕੇ ਲੈਣਗੇ ਮੌਤ ਦਾ ਬਦਲਾ’

ਮੋਹਾਲੀ : ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਕੁਲਾਰ ਉਰਫ ​​ਵਿੱਕੀ ਮਿਡੂਖੇੜਾ ਕੇਸ ‘ਚ ਲਾਰੈਂਸ ਬਿਸ਼ਨੋਈ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਅਤੇ ਸ਼ਾਰਪ ਸ਼ੂਟਰ ਸੰਪਤ ਨਹਿਰਾ ਨੇ ਵੀ ਪੋਸਟ ਪਾ ਕੇ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਹੈ। ਸੰਪਤ ਇਸ ਸਮੇਂ ਜੇਲ੍ਹ ‘ਚ ਬੰਦ ਹੈ। ਸੋਸ਼ਲ ਮੀਡੀਆ ‘ਤੇ ਜੋ ਪੋਸਟ ਪਾਈ ਹੈ, ਉਸ ‘ਚ ਲਿਖਿਆ ਹੈ ਕਿ ਤੁਹਾਡੀ ਮੌਤ ਦਾ ਬਦਲਾ…ਇੱਕ ਦੇ ਬਦਲੇ 4 ਮਾਰ ਕੇ ਲਵਾਂਗੇ। ਪੋਸਟ ਸੰਪਤ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਪੋਸਟ ਵਿੱਕੀ ਮਿਡੂਖੇੜਾ, ਜੈ ਬਲਕਾਰੀ, ਸੋਪੂ, ਕਾਲ਼ਾ ਜਠੇੜੀ ਤੇ ਭੋਲਾ ਸ਼ੂਟਰ ਨੂੰ ਵੀ ਟੈਗ ਕੀਤੀ ਗਈ ਹੈ। ਇਸਦੇ ਨਾਲ ਵਿੱਕੀ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਇੱਕ ਫੰਕਸ਼ਨ ਦੀ ਤਸਵੀਰ ਵੀ ਪਾਈ ਗਈ ਹੈ।

Dev Sena ਦੇ ਐਲਾਨ ਖ਼ਿਲਾਫ਼ ਬੋਲੇ ਜੱਥੇਦਾਰ, Haryana ਸਰਕਾਰ ਨੂੰ ਚੇਤਾਵਨੀ

ਦੱਸ ਦਈਏ ਕਿ ਮੋਹਾਲੀ ਦੇ ਸੈਕਟਰ – 71 ‘ਚ ਦਿਨ – ਦਿਹਾੜੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿੱਕੀ ਪ੍ਰਾਪਰਟੀ ਡੀਲਰ ਦਫ਼ਤਰ ਦੇ ਬਾਹਰ ਖੜਾ ਸੀ ਕਿ ਉਦੋਂ ਆਈ – 20 ਕਾਰ ‘ਚ ਆਏ ਅਣਪਛਾਤੇ ਜਵਾਨਾਂ ਨੇ ਉਸ ‘ਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ। ਇਸ ਦੌਰਾਨ 25 ਗੋਲੀਆਂ ਚਲਾਈਆਂ ਗਈਆਂ, ਜਿਸ ਵਿਚੋਂ ਵਿੱਕੀ ਨੂੰ 12 ਗੋਲੀਆਂ ਲੱਗੀਆਂ। ਉਥੇ ਹੀ ਵਿੱਕੀ ਮਿਡੂਖੇੜਾ ਦੀ ਮੌਤ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹੱਤਿਆ ਦੇ ਜ਼ਿੰਮੇਵਾਰ ਲੋਕਾਂ ਨੂੰ ਧਮਕੀ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button