InternationalTop News

ਮਾਲਦੀਵ ਸਪੀਡ ਬੋਟ ਹਾਦਸੇ ‘ਚ ਰੇਮੰਡ MD ਗੌਤਮ ਸਿੰਘਾਨੀਆ ਹੋਏ ਜ਼ਖਮੀ, ਮਸ਼ਹੂਰ ਰੈਲੀ ਡ੍ਰਾਈਵਰ ਹਰੀ ਸਿੰਘ ਅਜੇ ਵੀ ਲਾਪਤਾ

ਮਾਲਦੀਵ ਸਪੀਡ ਬੋਟ ਹਾਦਸੇ ‘ਚ ਰੇਮੰਡ MD ਗੌਤਮ ਸਿੰਘਾਨੀਆ ਹੋਏ ਜ਼ਖਮੀ, ਮਸ਼ਹੂਰ ਰੈਲੀ ਡ੍ਰਾਈਵਰ ਹਰੀ ਸਿੰਘ ਅਜੇ ਵੀ ਲਾਪਤਾ
ਮਾਲਦੀਵ ਰੇਮੰਡ ਗਰੁੱਪ ਦੇ MD ਗੌਤਮ ਸਿੰਘਾਨੀਆ ਇਕ ਸਪੀਡਬੋਟ ਹਾਦਸੇ ਦਾ ਸ਼ਿਕਾਰ ਹੋ ਗਏ। ਉਹ ਹਾਦਸੇ ਵਿਚ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਏਅਰ ਲਿਫ਼ਟ ਕਰਕੇ ਮੁੰਬਈ ਲਿਆਂਦਾ ਗਿਆ।ਹਾਦਸੇ ਵਿਚ 5 ਲੋਕ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਭਾਰਤੀ ਤੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਲਾਪਤਾ ਲੋਕਾਂ ਵਿਚ ਭਾਰਤ ਦੇ ਮਸ਼ਹੂਰ ਰੈਲੀ ਡਰਾਈਵਰ ਹਰੀ ਸਿੰਘ ਵੀ ਸ਼ਾਮਲ ਹਨ। ਫਿਲਹਾਲ ਸਿੰਘਾਨੀਆ ਦਾ ਮੁੰਬਈ ਵਿਚ ਇਲਾਜ ਚੱਲ ਰਿਹਾ ਹੈ ਤੇ ਦੂਜੇ ਪਾਸੇ ਸਮੁੰਦਰ ਵਿਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਹਾਦਸੇ ਦੌਰਾਨ ਬੋਟ ‘ਤੇ ਕੁੱਲ 7 ਲੋਕ ਸਵਾਰ ਸਨ। ਬੋਟ ਪਲਟਣ ਨਾਲ 2 ਭਾਰਤੀਆਂ ਸਣੇ 5 ਲੋਕ ਲਾਪਤਾ ਹੋ ਗਏ। ਹਾਦਸੇ ਵਿਚ ਇਕ ਹੋਰ ਯਾਤਰੀ ਬੇਂਗਲੁਰੂ ਦੇ ਮਣਿਕ ਭੀਮਸੇਨ ਭਾਰਦਵਾਜ ਵੀ ਗੰਭੀਰ ਜਖਮੀ ਹੋਏ ਹਨ। ਹਾਦਸਾ ਮਾਲਦਵੀ ਵਿਚ ਸਵੇਰੇ ਹੋਇਆ ਜਦੋਂ ਸੈਲਾਨੀਆਂ ਨੂੰ ਲਿਜਾ ਰਹੀ ਇਕ ਸਪੀਡਬੋਟ ਅਚਾਨਕ ਪਲਟ ਗਈ। ਹਾਦਸੇ ਦੌਰਾਨ ਇਕ ਰੂਸੀ ਮਹਿਲਾ ਤੇ ਚਾਰ ਭਾਰਤੀ ਪੁਰਸ਼ਾਂ ਸਣਏ ਕੁੱਲ 5 ਲੋਕ ਸਮੁੰਦਰ ਦੀਆਂ ਲਹਿਰਾਂ ਵਿਚ ਵਹਿ ਗਏ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button