Breaking NewsD5 specialEntertainmentNewsPunjab

ਮਾਰਚ ਮਹੀਨਾ ਕਿਸ ਲਈ ਹੋਵੇਗਾ Lucky ਅਤੇ ਕਿਸ ਲਈ Unlucky !

ਪਟਿਆਲਾ : 2016 ਤੋਂ ਬਾਅਦ ਇੱਕ ਵਾਰ ਫੇਰ ਮਾਰਚ ਮਹੀਨਾ ਫਿਲਮੀ ਸਿਤਾਰਿਆਂ ਲਈ ਵਿਵਾਦਮਈ ਬਣ ਗਿਆ ਹੈ। 2016 ਵਿਚ ਗਿੱਪੀ ਗਰੇਵਾਲ ਦੀ ‘ਅਰਦਾਸ’ ਅਤੇ ਅਮਰਿੰਦਰ ਗਿੱਲ ਦੀ ‘ਲਵ ਪੰਜਾਬ’ ਰਿਲੀਜ਼ ਹੋਈ ਤੇ ਹੁਣ ਮਾਰਚ 2020 ਦੇ ਵਿੱਚ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਇੱਕੋ ਮਿੱਕੇ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ-2’ ਰਿਲੀਜ਼ ਹੋ ਜਾ ਰਹੀਆਂ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਾਰਚ ਮਹੀਨਾ ਕਿਸ ਦੇ ਸਿਰ ‘ਤੇ ਲੱਕੀ ਅਤੇ ਕਿਸਦੇ ਸਿਰ ‘ਤੇ ਅਨਲੱਕੀ ਦਾ ਤਾਜ ਪਹਿਨਾਏਗਾ।

ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਉਮੀਦਵਾਰ ਦੀ ਭਾਲ! ਸਿੱਧੂ, ਭਗਵੰਤ ਮਾਨ, ਛੋਟੇਪੁਰ ਜਾਂ ਖਹਿਰਾ | Aap | Punjab

ਅੱਜ ਪੰਜਾਬੀ ਫ਼ਿਲਮ ਉਦਯੋਗ ਸਿਖਰਾਂ ਵੱਲ ਵਧ ਰਿਹਾ ਹੈ। ਵਿਦੇਸ਼ਾਂ ਤੋਂ ਚੰਗੇ ਨਿਰਮਾਤਾ ਪੰਜਾਬੀ ਸਿਨੇਮੇ ਨੂੰ ਪ੍ਰਫੁੱਲਿਤ ਕਰਨ ‘ਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਧੜਾਧੜ ਚੰਗੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪੰਜਾਬੀ ਫ਼ਿਲਮਾਂ ਦਾ ਦਰਸ਼ਕ ਵਰਗ ਬਹੁਤ ਥੋੜ੍ਹਾ ਤੇ ਸੀਮਤ ਹੈ ਜਿੱਥੇ ਇੱਕੋਂ ਦਿਨ ਦੋ ਦੋ ਫ਼ਿਲਮਾਂ ਰਿਲੀਜ਼ ਕਰਨਾ ਗ਼ਲਤ ਨੀਤੀ ਹੈ। ਪੰਜਾਬੀ ਦਰਸ਼ਕਾਂ ਦੀ ਜੇਬ ਏਨੀ ਇਜਾਜ਼ਤ ਨਹੀਂ ਦਿੰਦੀ ਕਿ ਇਕੋਂ ਵੇਲੇ ਦੋ ਫ਼ਿਲਮਾਂ ਵੇਖ ਸਕੇ।

Ik Sandhu Hunda Si(Full Movie)ਵਾਲੇ ਅਸਲੀ ਸੰਧੂ ਦੀ Exlusive Interview,Gippy Grewal ਤੇ ਗੰਭੀਰ ਇਲਜਾਮ

ਅਜਿਹੇ ਹਾਲਾਤ ਵਿਚ ਦਰਸ਼ਕਾਂ ਵਲੋਂ ਇਕ ਫ਼ਿਲਮ ਹੀ ਚੁਣੀ ਜਾਵੇਗੀ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਫ਼ਿਲਮਕਾਰਾਂ ਨੂੰ ਪਤਾ ਨਹੀਂ ਕਿਹੜਾ ਭਰਮ ਹੈ ਕਿ ਇਕੋ ਦਿਨ ਦੋ-ਦੋ ਫ਼ਿਲਮਾਂ ਨੂੰ ਰਿਲੀਜ਼ ਕਰਨ ਦਾ ਮੁਕਾਬਲਾ ਕਰਵਾਉਣ ਲੱਗੇ ਹਨ। ਸਤਿੰਦਰ ਸਰਤਾਜ ਪੰਜਾਬੀ ਸੰਗੀਤ ਖੇਤਰ ਦੀ ਇਕ ਸਨਮਾਨਿਤ ਸ਼ਖਸੀਅਤ ਹੈ ਜੋ ਇਨ੍ਹੀਂ ਦਿਨੀਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਹੇ ਹਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।

Ikko Mikke Movie Premiere in UK | Public Review | Satinder Sartaaj | Saga Hits

ਦੱਸ ਦਈਏ ਕਿ ਅਮਰਿੰਦਰ ਗਿੱਲ ਪਹਿਲਾਂ ਵੀ ਫਿਲਮ ਦੀ ਇਕੱਠਿਆਂ ਰਿਲੀਜ਼ ਡੇਟ ਨੂੰ ਲੈ ਕੇ ਵਿਵਾਦਾਂ ‘ਚ ਰਹਿ ਚੁੱਕੇ ਹਨ। ਅਮਰਿੰਦਰ ਗਿੱਲ ਦੇ ਵੱਲੋਂ 2016 ‘ਚ ਅਰਦਾਸ ਫਿਲਮ ਦੀ ਰਿਲੀਜ਼ ਡੇਟ ਦੇ ਨਾਲ ਹੀ ਆਪਣੀ ਪੰਜਾਬੀ ਫਿਲਮ ‘ਲਵ ਪੰਜਾਬ’ ਰਿਲੀਜ਼ ਕੀਤੀ ਗਈ ਸੀ। ਅਰਦਾਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ। ਫ਼ਿਲਮ 11 ਮਾਰਚ 2016 ਨੂੰ ਰਿਲੀਜ਼ ਕੀਤੀ ਗਈ ਸੀ। ਜਿਸ ਵਿੱਚ
ਐਮੀ ਵਿਰਕ, ਗੁਰਪ੍ਰੀਤ ਘੁੱਗੀ,ਬੀ.ਐੱਨ. ਸ਼ਰਮਾ,ਕਰਮਜੀਤ ਅਨਮੋਲ,ਰਾਣਾ ਰਣਬੀਰ,ਮੈਡੀ ਤੱਖਰ ਦੀ ਅਦਾਕਾਰੀ ਦੇਖਣ ਨੂੰ ਮਿਲੀ ਸੀ।

ਇਸਦੇ ਨਾਲ ਹੀ ‘ਲਵ ਪੰਜਾਬ’ ਅਮਰਿੰਦਰ ਗਿੱਲ ਦੀ ਫ਼ਿਲਮ ਇਹ ਵੀ 11 ਮਾਰਚ 2016 ਨੂੰ ਰਿਲਜ਼ ਕੀਤੀ ਗਈ ਸੀ ਅਤੇ ਇਸ ਫ਼ਿਲਮ ਦੇ ਨਿਰਮਾਤਾ ਰਾਜੀਵ ਢੀਂਗਰਾ ਹਨ ਅਤੇ ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਅਮਰਿੰਦਰ ਗਿੱਲ, ਸਰਗੁਣ ਮਹਿਤਾ ਅਤੇ ਮਨਵੀਰ ਜੌਹਲ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਹੁਣ ਫਸ ਗਿਆ ਗਿੱਪੀ ਗਰੇਵਾਲ ! ਚੋਰੀ ਦੇ ਲੱਗੇ ਇਲਜ਼ਾਮ, ਬੰਦੇ ਨੇ live ਹੋ ਕੇ ਖੋਲ੍ਹਤੀਆਂ ਪੋਲਾਂ

ਇਸੇ ਤਰ੍ਹਾਂ ਇੱਕ ਵਾਰ ਫਿਰ 13 ਮਾਰਚ ਯਾਨੀਕਿ ਕੱਲ੍ਹ ਨੂੰ ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਦੀ ਫ਼ਿਲਮ ‘ਇੱਕੋ ਮਿੱਕੇ’ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਰਿਲੀਜ਼ ਮਿਤੀ ਕਾਫ਼ੀ ਸਮਾਂ ਪਹਿਲਾਂ ਹੀ ਅਨਾਊਂਸ ਹੋ ਚੁੱਕੀ ਸੀ ਪਰ ਇਸੇ ਮਿਤੀ ਨੂੰ ਅਮਰਿੰਦਰ ਗਿੱਲ ਦੀ ਕਾਮੇਡੀ ਫ਼ਿਲਮ ‘ਚੱਲ ਮੇਰਾ ਪੁੱਤ 2’ ਵੀ ਰਿਲੀਜ਼ ਹੋ ਰਹੀ ਹੈ। ਦੋਵੇਂ ਫ਼ਿਲਮਾਂ ਦੇ ਵਿਸ਼ੇ ਬਹੁਤ ਵਧੀਆਂ ਹਨ। ਦੋਵੇਂ ਸਮਾਜਿਕ ਦਾਇਰੇ ਨਾਲ ਜੁੜੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਹਨ ਪਰ ਦਰਸ਼ਕ ਆਪਣੀ ਜੇਬ ਵੱਲ ਵੇਖਦਾ ਹੋਇਆ ਇਕ ਫਿਲ਼ਮ ਹੀ ਦੇਖ ਸਕੇਗਾ।

ਜੇਕਰ ਇਹੋ ਫ਼ਿਲਮਾਂ ਹਫ਼ਤੇ ਦੇ ਫਰਕ ਨਾਲ ਰਿਲੀਜ਼ ਹੁੰਦੀਆਂ ਤਾਂ ਦੋਵਾਂ ਫ਼ਿਲਮਾਂ ਨੂੰ ਚੰਗਾ ਮੁਨਾਫ਼ਾ ਹੋਣ ਦੇ ਆਸਾਰ ਸਨ ਪਰ ਸੋਚਣ ਵਾਲੀ ਗੱਲ ਹੈ ਕਿ ਜਦੋਂ ਸਤਿੰਦਰ ਸਰਤਾਜ ਨੇ ਆਪਣੀ ਫਿਲਮ ਪਹਿਲਾਂ ਹੀ ਅਨਾਊਂਸ ਕਰ ਦਿੱਤੀ ਸੀ ਫਿਰ ਵੀ ਅਮਰਿੰਦਰ ਗਿੱਲ ਨੇ ਆਪਣੀ ਫਿਲਮ ਦੀ ਰਿਲੀਜ਼ਿੰਗ ਉਸੇ ਤਾਰੀਖ਼ ਦੀ ਹੀ ਕਿਉਂ ਰੱਖੀ? ਕਿਤੇ ਦੂਜੇ ਗਾਇਕਾਂ ਵਾਂਗ ਇਨ੍ਹਾਂ ਵਿਚ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਜੋ ਇਸ ਤਰ੍ਹਾਂ ਹੋ ਰਿਹਾ ਹੈ? ਖੈਰ ਜੋ ਵੀ ਹੈ ਪਰ ਇਕੱਠਿਆਂ ਰਿਲੀਜ਼ ਹੋਣ ਦਾ ਖਮਿਆਜ਼ਾ ਇੱਕ ਫਿਲਮ ਨੂੰ ਤਾਂ ਜ਼ਰੂਰ ਭੁਗਤਣਾ ਪਵੇਗਾ। ਹੁਣ ਦੇਖਣਾ ਹੋਵੇਗਾ ਕਿ ਸਤਿੰਦਰ ਸਰਤਾਜ ਬਾਜ਼ੀ ਮਾਰਦੇ ਹਨ ਜਾਂ ਫਿਰ ਅਮਰਿੰਦਰ ਗਿੱਲ ?

Ramandeep Kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button