PunjabTop News

 ਮਾਨ ਸਰਕਾਰ ਛੇਤੀ ਕਰੇਗੀ ਬੁਢਾਪਾ ਪੈਨਸ਼ਨ ਵਿਚ ਵਾਧਾ

ਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਦਨ ‘ਚ ਕਿਹਾ ਹੈ ਕਿ ‘ਆਪ’ ਵੱਲੋਂ ਬੁਢਾਪਾ ਪੈਨਸ਼ਨ ‘ਚ ਵਾਧੇ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਜਲਦੀ ਪੂਰਾ ਹੋਵੇਗਾ। ਅਕਾਲੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ‘ਆਪ’ ਵੱਲੋਂ ਬੁਢਾਪਾ ਪੈਨਸ਼ਨ ‘ਚ ਵਾਧੇ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਜਲਦੀ ਪੂਰਾ ਹੋਵੇਗਾ।

ਡਾ. ਬਲਜੀਤ ਕੌਰ ਨੇ ਤਰਕ ਦਿੱਤਾ ਕਿ ਮੁਢਲੇ ਪੜਾਅ ‘ਤੇ ਇਨ੍ਹਾਂ ਪੈਨਸ਼ਨਾਂ ਵਿੱਚ ਹੋਈਆਂ ਬੇਨਿਯਮੀਆਂ ਨੂੰ ਦਰੁੱਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜੁਲਾਈ 2022 ਵਿਚ ਸਰਵੇਖਣ ਕਰਕੇ 90,248 ਮ੍ਰਿਤਕ ਸ਼ਨਾਖ਼ਤ ਕੀਤੇ ਗਏ ਅਤੇ ਇਨ੍ਹਾਂ ਦੇ ਨਾਮ ‘ਤੇ ਲਈ ਗਈ ਬੁਢਾਪਾ ਪੈਨਸ਼ਨ ‘ਚੋਂ 23.94 ਕਰੋੜ ਵਸੂਲੇ ਵੀ ਗਏ ਹਨ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ 2017 ‘ਚ ਕਰਵਾਏ ਅਜਿਹੇ ਸਰਵੇਖਣ ‘ਚ 70,137 ਲਾਭਪਾਤਰੀ ਅਯੋਗ ਨਿਕਲੇ ਸਨ। ਇਨ੍ਹਾਂ ਅਯੋਗ ਲਾਭਪਾਤਰੀਆਂ ਤੋਂ 162.35 ਕਰੋੜ ਦੀ ਵਸੂਲੀ ਕੀਤੀ ਜਾਣੀ ਬਣਦੀ ਸੀ, ਪਰ ਕਾਂਗਰਸ ਸਰਕਾਰ ਸਮੇਂ ਸਿਰਫ਼ ਇਕ ਕਰੋੜ ਰੁਪਏ ਹੀ ਵਸੂਲੇ ਗਏ। ਡਾ. ਬਲਜੀਤ ਕੌਰ ਨੇ ਨਰੇਸ਼ ਕਟਾਰੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਮੌਜੂਦਾ ਸੈਸ਼ਨ ਤੋਂ ਤੁਰਤ ਬਾਅਦ ਜ਼ੀਰਾ ਹਲਕੇ ‘ਚ ਸ਼ਗਨ ਸਕੀਮ ਦੇ ਬਕਾਇਆ ਕੇਸਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button