ਮਾਤਾ ਵੈਸ਼ਨੋ ਦੇਵੀ ਮੰਦਿਰ ‘ਚ ਭੱਜ ਦੌੜ : ਅਧਿਕਾਰੀਆਂ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, ਕਾਲ ਕਰ ਆਪਣਿਆਂ ਦੀ ਲਓ ਜਾਣਕਾਰੀ

ਜੰਮੂ : ਜੰਮੂ-ਕਸ਼ਮੀਰ ਦੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਮਚੀ ਭੱਜ-ਦੌੜ ’ਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਹੋਰ ਜ਼ਖਮੀ ਹੋ ਗਏ ਹਨ। ਇਹ ਭੱਜ-ਦੌੜ ਦੀ ਘਟਨਾ ਮੰਦਰ ਦੇ ਗਰਭ ਗ੍ਰਹਿ ਦੇ ਬਾਹਰ ਗੇਟ ਨੰਬਰ 3 ਕੋਲ ਵਾਪਰੀ। ਮਾਤਾ ਵੈਸ਼ਨੋ ਦੇਵੀ ਮੰਦਰ ਜੰਮੂ ਤੋਂ ਕਰੀਬ 50 ਕਿਲੋਮੀਟਰ ਦੂਰ ਤ੍ਰਿਕੂਟਾ ਪਹਾੜੀਆਂ ਦੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ’ਤੇ ਮੰਦਰ ਵਿਚ ਦਰਸ਼ਨ ਕਰਨ ਪਹੁੰਚੇ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਭੱਜ-ਦੌੜ ਮਚ ਗਈ।
Khabran Da Sira: ਕਿਸਾਨਾਂ ਦਾ ਐਲਾਨ, ਚਿੰਤਾ ‘ਚ BJP, ਕਾਂਗਰਸ ‘ਚ ਘਮਾਸਾਣ, ਚੋਣਾਂ ਤੋਂ ਪਿੱਛੇ ਹਟੀਆਂ ਜਥੇਬੰਦੀਆਂ
ਅਧਿਕਾਰੀਆਂ ਨੇ ਕਿਹਾ ਕਿ ਭੱਜ-ਦੌੜ ਵਿਚ 12 ਲੋਕਾਂ ਦੀ ਮੌਤ ਹੋ ਗਈ ਹੈ। ਲਾਸ਼ਾਂ ਦੀ ਪਛਾਣ ਅਤੇ ਹੋਰ ਕਾਨੂੰਨੀ ਕਾਰਵਾਈ ਲਈ ਕਟੜਾ ਆਧਾਰ ਕੈਂਪ ਦੇ ਇਕ ਹਸਪਤਾਲ ਵਿਚ ਭੇਜਿਆ ਗਿਆ ਹੈ। ਅਧਿਕਾਰੀ ਮੁਤਾਬਕ 20 ਹੋਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ’ਚੋਂ ਜ਼ਿਆਦਾ ਦਾ ਮਾਤਾ ਵੈਸ਼ਨੋ ਦੇਵੀ ਨਾਰਾਇਣ ਸੁਪਰਸਪੈਸ਼ਲਿਸਟੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਮੋਦੀ ਦੀ ਰੈਲੀ ਤੋਂ ਪਹਿਲਾਂ ਕਿਸਾਨਾਂ ਦਾ ਐਲਾਨ, ਕਿਸਾਨ ਕਰਨਗੇ ਆਹ ਕੰਮ, ਸਿੱਧੂ ਤੇ ਰੰਧਾਵਾ ਲਈ ਮੁਸੀਬਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲ ਤੋਂ ਇਕ ਟਵੀਟ ਵਿਚ ਕਿਹਾ, ‘‘ਮਾਤਾ ਵੈਸ਼ਨੋ ਦੇਵੀ ਭਵਨ ’ਚ ਮਚੀ ਭੱਜ-ਦੌੜ ਵਿਚ ਜਾਣ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਉੱਥੇ ਹੀ ਵੈਸ਼ਨੋ ਦੇਵੀ ਵਿਚ ਪਹੁੰਚੇ ਆਪਣਿਆਂ ਦੀ ਖ਼ਬਰ ਲੈਣ ਲਈ ਸ਼ਰਾਈਨ ਬੋਰਡ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ ! ਨਵੇਂ ਸਾਲ ਦਾ ਤੋਹਫ਼ਾ!ਗ੍ਰਹਿ ਮੰਤਰੀ ਨੇ ਖੁਸ਼ ਕੀਤੀ ਪੁਲਿਸ
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਹੈਲਪਲਾਈਨ ਨੰਬਰ-
01991-234804
01991-234053
ਹੋਰ ਹੈਲਪਲਾਈਨ ਨੰਬਰ-
ਪੀ. ਸੀ. ਆਰ. ਕਟੜਾ 01991-232010/9419145182
ਪੀ. ਸੀ. ਆਰ. ਰਿਆਸੀ 01991-45076/9622856295
ਡੀ. ਸੀ. ਦਫ਼ਤਰ ਰਿਆਸੀ ਕੰਟਰੋਲ ਰੂਮ ਨੰਬਰ
01991245763/9419839557
Shri Mata Vaishno Devi Shrine Board Helpline nos:
01991-234804
01991-234053Other Helpline nos:
PCR Katra 01991232010/ 9419145182
PCR Reasi 0199145076/ 9622856295
DC Office Reasi Control room
01991245763/ 9419839557— Office of LG J&K (@OfficeOfLGJandK) January 1, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.