ਜੰਮੂ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। ਹੁਣ ਸ਼ਰਧਾਲੂਆਂ ਨੂੰ ਮਾਤਾ ਦੇ ਭਵਨ ’ਤੇ ਫ੍ਰੀ ’ਚ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਮਾਤਾ ਦੇ ਭਵਨ ’ਤੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ‘ਦੁਰਗਾ ਭਵਨ’ ਤਿਆਰ ਕੀਤਾ ਜਾ ਰਿਹਾ ਹੈ। ਇਸ ਭਵਨ ’ਚ 3000 ਤੋਂ ਵੱਧ ਸ਼ਰਧਾਲੂ ਫਰੀ ’ਚ ਠਹਿਰ ਸਕਣਗੇ।
Bharat Bhushan Ashu ਨੂੰ ਲੈਕੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਕਾਂਗਰਸੀ ਹੋਏ ਹੈਰਾਨ | D5 Channel Punjabi
3000 ਸ਼ਰਧਾਲੂਆਂ ਦੇ ਰਹਿਣ ਦੀ ਸੁਵਿਧਾ
25 ਸਤੰਬਰ ਨੂੰ ਇਸ ਦੁਰਗਾ ਭਵਨ ਦਾ ਉਦਘਾਟਨ ਕੀਤਾ ਜਾਵੇਗਾ। ਇਸ ਇਮਾਰਤ ’ਚ ਰੋਜ਼ਾਨਾ ਕਰੀਬ 3,000 ਲੋਕ ਠਹਿਰਣਗੇ ਅਤੇ ਇਹ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇਕ ਵੱਡਾ ਤੋਹਫ਼ਾ ਹੋਵੇਗਾ। ਦਰਅਸਲ ਮਾਤਾ ਵੈਸ਼ਨੋ ਦੇਵੀ ਦੇ ਭਵਨ ’ਤੇ ਸ਼ਰਧਾਲੂਆਂ ਦੇ ਠਹਿਰਣ ਲਈ ਕਈ ਰਿਹਾਇਸ਼ੀ ਭਵਨਾ ਦੀ ਵਿਵਸਥਾ ਹੈ। ਇਸ ’ਚ ਮੁੱਖ ਭਵਨ ਕੰਪਲੈਕਸ, ਕਾਲਿਕਾ ਭਵਨ, ਨਿਊ ਕਾਲਿਕਾ ਭਵਨ, ਵੈਸ਼ਨਵੀ ਅਤੇ ਗੌਰੀ ਭਵਨ, ਮਨੋਕਾਮਨਾ ਭਵਨ ਆਦਿ ’ਚ ਕਿਰਾਏ ਦਾ ਪ੍ਰਬੰਧ ਹੈ। ਜਿਸ ’ਚ ਸ਼ਰਧਾਲੂ ਪਹਿਲਾਂ ਤੋਂ ਹੀ ਬੁਕਿੰਗ ਕਰਵਾ ਕੇ ਠਹਿਰ ਸਕਦੇ ਹਨ।
MLA Baljinder Kaur ਨੂੰ ਇਨਸਾਫ਼, ਮਹਿਲਾ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ! | D5 Channel Punjabi
ਉੱਥੇ ਹੀ ਦੂਜੇ ਪਾਸੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਲਈ ਨਵੇਂ RFID ਕਾਰਡ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਨ ਸ਼ਰਧਾਲੂ ਹਰ ਸਮੇਂ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਨਜ਼ਰ ਵਿਚ ਰਹਿਣਗੇ। ਬੋਰਡ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਇਮਾਰਤ ਜਾਂ ਰਸਤੇ ’ਚ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਦੀ ਸਥਿਤੀ ਵਿਚ ਯਾਤਰੀਆਂ ਨੂੰ ਲੱਭਣਾ ਮੁਸ਼ਕਿਲ ਨਾ ਹੋਵੇ। ਇਸ ਦੇ ਲਈ ਕਟੜਾ ਤੋਂ ਭਵਨ ਤੱਕ ਤਿੰਨ ਮਾਰਗਾਂ ‘ਤੇ ਸੈਂਸਰ ਲਗਾਏ ਗਏ ਹਨ। ਇਸ ਦੇ ਨਾਲ ਹੀ 25 RFID ਕਾਊਂਟਰ ਖੋਲ੍ਹੇ ਗਏ ਹਨ। ਕਟੜਾ ਅਤੇ ਭਵਨ ਵਿਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
Canaad Punjabi News: ਪੰਜਾਬਣ ਦੀ ਬਹਾਦਰੀ, ਅੱਗੇ – ਅੱਗੇ ਭਜਾਏ ਹਮਲਾਵਰ, ਇਕੱਲੀ ਪੈ ਗਈ ਮਗਰ | D5 Channel Punjabi
ਦੱਸ ਦਈਏ ਕਿ ਵੈਸ਼ਨੋ ਦੇਵੀ ਭਵਨ ‘ਤੇ ਕਈ ਮੌਕਿਆਂ ‘ਤੇ ਪਹਾੜਾਂ ਤੋਂ ਢਿੱਗਾਂ ਡਿੱਗਣ ਜਾਂ ਪੱਥਰਾਂ ਡਿੱਗਣ ਕਾਰਨ ਸ਼ਰਾਈਨ ਬੋਰਡ ਨੂੰ ਭੀੜ ਨੂੰ ਕਾਬੂ ਕਰਨ ‘ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ 1 ਜਨਵਰੀ ਨੂੰ ਮਾਤਾ ਦੇ ਦਰਬਾਰ ‘ਚ ਭਾਜੜ ਮੱਚ ਗਈ ਸੀ, ਜਿਸ ‘ਚ ਕਰੀਬ 12 ਲੋਕਾਂ ਦੀ ਜਾਨ ਚਲੀ ਗਈ ਸੀ। ਹੁਣ ਇਹ ਕਾਰਡ ਹਰ ਯਾਤਰੀ ਨੂੰ ਭਾਜੜ ਅਤੇ ਤਬਾਹੀ ਤੋਂ ਬਚਾਉਣ ਲਈ ਮਹੱਤਵਪੂਰਨ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.