Breaking NewsD5 specialEntertainmentNewsTop News

ਮਾਂ ਬਣਨ ਤੋਂ ਬਾਅਦ ਉੱਡੀ ਭਾਰਤੀ ਸਿੰਘ ਦੀ ਨੀਂਦ

ਮੁੰਬਈ : ਮਾਂ ਬਣਨ ਤੋਂ ਬਾਅਦ ਕਾਮੇਡੀਅਨ ਭਾਰਤੀ ਸਿੰਘ ਆਪਣੇ ਹਰ ਪਲ ਨੂੰ ਆਪਣੇ ਬੇਬੀ ਨਾਲ ਯਾਦਗਾਰ ਬਣਾ ਰਹੀ ਹੈ। ਭਾਰਤੀ ਨੇ ਹਾਲ ਹੀ ’ਚ ਪੁੱਤਰ ਨੂੰ ਜਨਮ ਦਿੱਤਾ ਹੈ। ਘਰ ’ਚ ਨੰਨ੍ਹਾ ਮਹਿਮਾਨ ਆਉਣ ਨਾਲ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਬੇਹੱਦ ਖ਼ੁਸ਼ ਹੈ। ਦੋਵੇਂ ਆਪਣੇ ਪੁੱਤਰ ਨਾਲ ਆਪਣੀ ਜ਼ਿੰਦਗੀ ਦੇ ਨਵੇਂ ਚੈਪਟਰ ਨੂੰ ਸ਼ੁਰੂ ਕਰ ਰਹੇ ਹਨ। ਮਾਂ ਬਣਨ ਤੋਂ ਬਾਅਦ ਭਾਰਤੀ ਦੀ ਜ਼ਿੰਦਗੀ ਥੋੜ੍ਹੀ ਬਦਲ ਗਈ ਹੈ, ਜਿਸ ਦਾ ਜ਼ਿਕਰ ਉਸ ਨੇ ਆਪਣੀ ਇੰਸਟਾ ਸਟੋਰੀ ’ਚ ਕੀਤਾ ਹੈ।

ਲੜਾਈ ਤੋਂ ਬਾਅਦ Navjot Sidhu ਦਾ ਧਮਾਕਾ! Brinder Dhillon ਬਾਰੇ ਦਿੱਤਾ ਬਿਆਨ | D5 Channel Punjabi

ਭਾਰਤੀ ਸਿੰਘ ਨੇ ਡਿਲਿਵਰੀ ਤੋਂ ਬਾਅਦ ਹਸਪਤਾਲ ਤੋਂ ਆਪਣੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਭਾਰਤੀ ਨੇ ਹਸਪਤਾਲ ਤੋਂ ਆਪਣੀ ਸੈਲਫੀ ਸਾਂਝੀ ਕਰਦਿਆਂ ਦੱਸਿਆ ਕਿ ਪੁੱਤਰ ਦੇ ਜਨਮ ਤੋਂ ਬਾਅਦ ਉਸ ਦੀ ਜ਼ਿੰਦਗੀ ’ਚ ਕੀ ਬਦਲਾਅ ਆਇਆ ਹੈ। ਭਾਰਤੀ ਨੇ ਕੈਪਸ਼ਨ ’ਚ ਲਿਖਿਆ, ‘ਹੁਣ ਨੀਂਦ ਨਹੀਂ ਜਾਗਣਾ ਹੈ ਬਸ।’ ਭਾਰਤੀ ਦੀ ਕੈਪਸ਼ਨ ਤੋਂ ਸਾਫ ਹੈ ਕਿ ਉਹ ਸਾਰੀ ਰਾਤ ਜਾਗ ਕੇ ਆਪਣੇ ਪੁੱਤਰ ਦੀ ਦੇਖਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਨੇ ਹਸਪਤਾਲ ਦੇ ਬੈੱਡ ਤੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਖਾਣਾ ਨਜ਼ਰ ਆ ਰਿਹਾ ਹੈ, ਜਿਸ ਦੀ ਕੈਪਸ਼ਨ ’ਚ ਭਾਰਤੀ ਨੇ ਲਿਖਿਆ, ‘ਯਾਹੂ ਲੰਚ ਤਾਂ ਘਰ ਕਰੇਗੀ ਬੇਬੀ ਦੀ ਮੰਮੀ।’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button