ਮਾਂ ਦਾ ਢਿੱਡ ਚੀਰ ਬੱਚੀ ਨੂੰ ਕੱਢਣ ਵਾਲੀ ਚੋਰ ਨੂੰ ਮਿਲੀ ਖੌਫ਼ਨਾਕ ਸਜ਼ਾ, ਟੁੱਟਿਆ 67 ਸਾਲਾਂ ਦਾ ਰਿਕਾਰਡ
ਵਾਸ਼ਿੰਗਟਨ : ਅਮਰੀਕਾ ਦੇ ਕੰਸਾਸ ‘ਚ ਰਹਿਣ ਵਾਲੀ ਇੱਕ ਮਹਿਲਾ ਨੂੰ ਇੱਕ ਗਰਭਵਤੀ ਮਹਿਲਾ ਦੀ ਗਲਾ ਦਬਾ ਕੇ ਹੱਤਿਆ ਕਰਨ ਅਤੇ ਗਰਭ ਕੱਟ ਕੇ ਭਰੂਣ ਕੱਢਣ ਦੇ ਜ਼ੁਰਮ ‘ਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਅਮਰੀਕੀ ਸਰਕਾਰ ਨੇ ਕਰੀਬ ਸੱਤ ਦਸ਼ਕ ‘ਚ ਪਹਿਲੀ ਵਾਰ ਕਿਸੇ ਮਹਿਲਾ ਕੈਦੀ ਨੂੰ ਮੌਤ ਦੀ ਸਜ਼ਾ ਦਿੱਤੀ ਹੈ।
ਆਹ ਬੀਬੀ ਨੇ ਭੰਨਿਆ ਮੋਦੀ ਦਾ ਹੰਕਾਰ,ਸੁਣਾਈਆਂ ਖਰੀਆਂ-ਖਰੀਆਂ
ਮਹਿਲਾ ਕੈਦੀ ਲੀਸਾ ਮਾਂਟਗੋਮਰੀ (52) ਨੂੰ ਇੰਡੀਆਨਾ ਪ੍ਰਾਂਤ ਦੇ ਟੇਰੇ ਹੌਟੇ ਦੇ ਸਮੂਹ ਜ਼ੇਲ੍ਹ ‘ਚ ਜ਼ਹਿਰੀਲਾ ਇੰਜੈਕਸ਼ਨ ਲਗਾਏ ਜਾਣ ਤੋਂ ਬਾਅਦ ਰਾਤ 1:31 ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਦੋਸ਼ੀ ਮਹਿਲਾ ਦੇ ਬਚਾਅ ਲਈ ਉਸਦੇ ਵਕੀਲ ਨੇ ਉਸਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਅਤੇ ਸਜ਼ਾ ‘ਚ ਛੋਟ ਦੇਣ ਦੀ ਅਪੀਲ ਕੀਤੀ ਸੀ ਪਰ ਉਸਦੀ ਅਪੀਲ ਠੁਕਰਾ ਦਿੱਤੀ ਗਈ ।
🔴LIVE| ਕੱਲ੍ਹ ਵਾਲੀ ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਝਟਕਾ ਕਿਸਾਨਾਂ ਕਰਕੇ ਵੱਡੇ ਲੀਡਰ ਨੇ ਛੱਡੀ ਕੁਰਸੀ ||
ਮੌਤ ਦੀ ਸਜ਼ਾ ਦਾ ਵਿਰੋਧ
ਮਹਿਲਾ ਦੇ ਵਕੀਲ ਕੇਲੀ ਹੇਨਰੇ ਨੇ ਕਿਹਾ ਕਿ ਲੀਸਾ ਨੂੰ ਮੌਤ ਦੀ ਸਜ਼ਾ ਦੇਣ ਦੀ ਪ੍ਰਕਿਰਿਆ ‘ਚ ਸ਼ਾਮਿਲ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ । ਵਕੀਲ ਨੇ ਕਿਸੇ ਵੀ ਸਿਵਲ ਸਮਾਜ ‘ਚ ਮੌਤ ਦੀ ਸਜ਼ਾ ਦੇਣ ਦਾ ਵਿਰੋਧ ਕੀਤਾ। ਮੌਤ ਦੀ ਸਜ਼ਾ ‘ਤੇ ਤਾਮਿਲ ਹੋਣ ਦੀ ਪ੍ਰਕਿਰਿਆ ਦੇ ਦੌਰਾਨ ਮਾਂਟਗੋਮਰੀ ਦੇ ਕੋਲ ਖੜੀ ਮਹਿਲਾ ਨੇ ਝੁਕ ਕੇ ਉਸਦੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਪੁੱਛਿਆ ਕੀ ਉਸਨੇ ਆਖਰੀ ਵਾਰ ਕੁਝ ਕਹਿਣਾ ਹੈ। ਇਸ ‘ਤੇ ਦੋਸ਼ੀ ਮਹਿਲਾ ਨੇ ਕਿਹਾ,ਨਹੀਂ।
ਕਾਨੂੰਨਾਂ ‘ਤੇ ਰੋਕ ਲਾਉਣ ਤੋਂ ਬਾਅਦ ਤੱਤੇ ਹੋਏ ਕਿਸਾਨ,ਕਰਤਾ ਵੱਡਾ ਕਾਂਡ
ਮਾਮਲੇ ਅਨੁਸਾਰ ਮਾਂਟਗੋਮਰੀ ਨੇ 2004 ‘ਚ ਮਿਸੂਰੀ ਦੇ ਸਕਿਡਮੋਰ ਸ਼ਹਿਰ ਵਿੱਚ 23 ਸਾਲਾ ਬਾਬੀ ਜੋ ਸਟੀਨੇਟ ਦੀ ਹੱਤਿਆ ਕਰ ਦਿੱਤੀ ਸੀ। ਉਸਨੇ ਇੱਕ ਰੱਸੀ ਨਾਲ ਬਾਬੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਸੀ ਅਤੇ ਇੱਕ ਚਾਕੂ ਨਾਲ ਉਸਦਾ ਢਿੱਡ ਵੱਢ ਕੇ ਬੱਚੀ ਨੂੰ ਕੱਢ ਲਿਆ ਸੀ। ਉਸ ਸਮੇਂ ਬਾਬੀ ਅੱਠ ਮਹੀਨੇ ਦੀ ਗਰਭਵਤੀ ਸੀ। ਬਾਅਦ ‘ਚ ਮਾਂਟਗੋਮਰੀ ਬੱਚੀ ਨੂੰ ਆਪਣੇ ਨਾਲ ਲੈ ਗਈ ਸੀ ਅਤੇ ਉਸਨੂੰ ਆਪਣਾ ਦੱਸਣ ਲੱਗੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.