ਮਹਿਲਾ ਟੀ-20 ਵਿਸ਼ਵ ਕੱਪ : ਹਰਮਨਪ੍ਰੀਤ ਕੌਰ ਦਾ ਉਹ ਰਿਕਾਰਡ ਜਿਸਦੇ ਲਈ ਤਰਸ ਰਹੇ ਨੇ ਵਿਰਾਟ

ਨਵੀਂ ਦਿੱਲੀ : ਅੰਤਰਾਸ਼ਟਰੀ ਟੀ 20 ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਕੌਰ ਨੇ ਰਿਕਾਰਡ ਬਣਾ ਕੇ ਇਤਿਹਾਸ ਰਚ ਦਿੱਤਾ ਨਾਲ ਹੀ ਉਹ ਰਿਕਾਰਡ ਵੀ ਬਣਾ ਦਿੱਤਾ ਹੈ ਜਿਸਦੇ ਲਈ ਵਿਰਾਟ ਕੋਹਲੀ ਅੱਜ ਵੀ ਤਰਸ ਰਹੇ ਹਨ। ਦੱਸ ਦਈਏ ਕਿ ਭਾਰਤ ਦੀ ਇਸ ਜਿੱਤ ਵਿੱਚ ਕਪਤਾਨ ਹਰਮਨਪ੍ਰੀਤ ਕੌਰ ( 103 ) ਦੇ ਤੂਫਾਨੀ ਸੈਂਕੜੇ ਅਤੇ ਜੇਮਿਮਾ ਰੋਡਿਗਜ ( 59 ) ਦੇ ਚੰਗੇਰੇ ਅਰਧਸੈਂਕੜੇ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ ਨੇ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ‘ਚ 194 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
Read Also ਭਾਰਤੀ ਰੇਲਵੇ ਵੱਲੋਂ ਕ੍ਰਿਕਟਰ ਹਰਮਨਪ੍ਰੀਤ ਕੌਰ ਦਾ ਬਾਂਡ ਮੁਆਫ
103 ਦੌੜਾਂ ਦੀ ਇਸ ਪਾਰੀ ‘ਚ ਹਰਮਨਪ੍ਰੀਤ ਕੌਰ ਨੇ ਕਈ ਰਿਕਾਰਡ ਆਪਣੇ ਨਾਮ ਕਰ ਲਏ। ਹਰਮਨਪ੍ਰੀਤ ਨੇ ਟੀ20 ਕ੍ਰਿਕੇਟ ‘ਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਣ ਬਣ ਗਈ ਹੈ। ਇਸਦੇ ਨਾਲ ਹੀ ਉਹ ਟੀ20 ਕ੍ਰਿਕੇਟ ਵਿੱਚ ਸੈਂਕੜਾ ਮਾਰਨ ਵਾਲੀ ਦੁਨੀਆ ਦੀ ਤੀਜੀ ਕਪਤਾਨ ਬਣ ਗਈ ਹੈ।
Harmanpreet Kaur got the @WorldT20 off to a RAPID start with a sensational display of hitting in Guyana. Here are her biggest and best shots, delivered by @Oppo #FlashCharge. pic.twitter.com/KOSrNbDGOJ
— ICC (@ICC) November 10, 2018
ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ ਨੌਂ ਵਿਕਟਾਂ ‘ਚ 160 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਸੂਜ਼ੀ ਬੇਟਸ ਨੇ ਸਭ ਤੋਂ ਜ਼ਿਆਦਾ 67 ਦੌੜਾਂ ਬਣਾਈਆਂ। ਬੇਟਸ ਨੇ 50 ਗੇਂਦਾ ‘ਚ ਅੱਠ ਚੌਕੇ ਲਗਾਏ ਅਤੇ ਕੈਟੇ ਮਾਰਟਿਨ ਨੇ 25 ਗੇਂਦਾ ‘ਚ 39 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਲਗਾਏ। ਕਪਤਾਨ ਹਰਮਨਪ੍ਰੀਤ ਨੇ ਪਹਿਲਾਂ 50 ਦੌੜਾਂ 33 ਗੇਂਦਾਂ ‘ਚ ਅਤੇ ਅਗਲੇ 50 ਦੌੜਾਂ ਸਿਰਫ 16 ਗੇਂਦਾਂ ‘ਚ ਹੀ ਪੂਰੇ ਕਰ ਦਿੱਤੇ। ਉਨ੍ਹਾਂ ਨੇ 51 ਗੇਂਦਾਂ ‘ਤੇ ਆਪਣੀ ਇਸ ਤੂਫਾਨੀ ਪਾਰੀ ਦੇ ਦੌਰਾਨ ਸੱਤ ਚੌਕੇ ਅਤੇ ਅੱਠ ਛੱਕੇ ਲਗਾਏ। ਹਰਮਨਪ੍ਰੀਤ ਦਾ ਇਹ ਪਹਿਲਾ ਟੀ-20 ਸੈਂਕੜਾ ਹੈ। ਉਥੇ ਹੀ ਜੇਮਿਮਾ ਦਾ ਇਹ ਚੌਥਾ ਅਰਧਸ਼ਤਕ ਹੈ।
https://twitter.com/ICC/status/1060955674539122688
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.