Breaking NewsD5 specialIndiaNewsSportsTop News

‘ਮਹਿਲਾ ਖਿਡਾਰੀਆਂ ਦੀ ਸੁਰੱਖਿਆ ਲਈ ਸਰਕਾਰ ਪੂਰੇ ਕਦਮ ਚੁੱਕ ਰਹੀ ਹੈ’

ਨਵੀਂ ਦਿੱਲੀ : ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਲਈ ਹਰ ਸੰਭਵ ਉਪਾਅ ਕਰ ਰਹੀ ਹੈ। ਭਾਰਤੀ ਖੇਡ ਅਥਾਰਟੀ ਨੇ ਸਾਰੀਆਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਜਾਰੀ ਹਦਾਇਤਾਂ ਵਿੱਚ ਟੀਮ ਦੇ ਨਾਲ ਇੱਕ ਮਹਿਲਾ ਕੋਚ ਦਾ ਹੋਣਾ ਲਾਜ਼ਮੀ ਕਰ ਦਿੱਤਾ ਹੈ।

Moosewala ਕਤਲ ’ਚ ਵਰਤੇ ਹਥਿਆਰ ਬਰਾਮਦ? ਦੋਸ਼ੀਆਂ ਨੇ ਕੀਤੇ ਵੱਡੇ ਖੁਲਾਸੇ! | D5 Channel Punjabi

ਠਾਕੁਰ ਨੇ ਕਿਹਾ, ‘ਡੋਪਿੰਗ ਅਤੇ ਮਹਿਲਾ ਸੁਰੱਖਿਆ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਖੇਲੋ ਇੰਡੀਆ ਯੁਵਾ ਖੇਡਾਂ ਅਤੇ ਯੂਨੀਵਰਸਿਟੀ ਖੇਡਾਂ ਵਿਚ ਸ਼ੁਰੂ ਕੀਤੀ ਗਈ।’ ਉਨ੍ਹਾਂ ਨੇ ਇੱਥੇ ਮੇਜਰ ਧਿਆਨਚੰਦ ਸਟੇਡੀਅਮ ‘ਤੇ ਵਿਸ਼ਵ ਪੱਧਰੀ 6 ਸਕੁਐਸ਼ ਕੋਰਟ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ, ‘ਮਹਿਲਾ ਸੁਰੱਖਿਆ ਨੂੰ ਲੈ ਕੇ ਅਸੀਂ ਦਿਸ਼ਾ-ਨਿਰਦੇਸ਼ ਹੀ ਜਾਰੀ ਨਹੀਂ ਕੀਤੇ ਹਨ, ਸਗੋਂ ਇਨ੍ਹਾਂ ਨੂੰ ਹਰ ਖਿਡਾਰੀ ਤੱਕ ਪਹੁੰਚਾਵਾਂਗੇ ਤਾਂ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਰਹੇ ਅਤੇ ਉਹ ਆਪਣੇ-ਆਪ ਦੀ ਅਤੇ ਆਪਣੀ ਇੱਜ਼ਤ ਦੀ ਰੱਖਿਆ ਕਰ ਸਕਣ।’ ਹਾਲ ਹੀ ਵਿਚ ਦੋ ਮਹਿਲਾ ਖਿਡਾਰੀਆਂ ਨੇ ਕੋਚਾਂ ਵੱਲੋਂ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button