ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ, 5% ਤੋਂ ਘੱਟ ਸੰਕਰਮਣ ਦਰ ਵਾਲੇ ਜ਼ਿਲ੍ਹਿਆਂ ‘ਚ ਹੋਵੇਗਾ Unlock
ਮਹਾਰਾਸ਼ਟਰ : ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ‘ਚ ਕਮੀ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਮਹਾਰਾਸ਼ਟਰ ‘ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਦੀ ਨਵੀਂ ਘੋਸ਼ਣਾ ਦੇ ਮੁਤਾਬਕ ਮਹਾਰਾਸ਼ਟਰ ‘ਚ 5 ਸ਼ੈਸਨ ‘ਤੇ ਲੌਕਡਾਊਨ ਹਟਾਇਆ ਜਾਵੇਗਾ। ਪਹਿਲਾਂ ਲੈਵਲ ਵਿੱਚ ਭੰਡਾਰਾ, ਨਾਸਿਕ,ਧੁਲੇ,ਠਾਣੇ, ਪਰਭਣੀ,ਜਲਗਾਂਵ ਅਤੇ ਨਾਂਦੇੜ ਸਮੇਤ 18 ਜ਼ਿਲ੍ਹਿਆਂ ‘ਚ ਅਨਲਾਕ ਹੋਵੇਗਾ।
ਕਾਂਗਰਸ ‘ਚ ਆਉਣ ਸਾਰ ਖਹਿਰਾ ਨੇ ਹਿਲਾਈ ਸਿਆਸਤ! ਕੇਜਰੀਵਾਲ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ!
ਹਾਲਾਂਕਿ ਮੁੰਬਈ ਨੂੰ ਰਿਆਇਤ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ। ਇੱਥੇ ਅਨਲਾਕ ‘ਤੇ ਫੈਸਲਾ 15 ਜੂਨ ਤੋਂ ਬਾਅਦ ਲਿਆ ਜਾਵੇਗਾ। ਵੀਰਵਾਰ ਨੂੰ ਸੂਬਾ ਸਰਕਾਰ ਨੇ ਅਨਲਾਕ ਦੀਆਂ ਗਾਇਡਲਾਇਨਾਂ ਜਾਰੀ ਕੀਤੀਆਂ ਹਨ ਜਿਸ ਦੇ ਮੁਤਾਬਕ ਜਿਨ੍ਹਾਂ ਸ਼ਹਿਰਾਂ ‘ਚ 25 ਫੀਸਦੀ ਤੋਂ ਜ਼ਿਆਦਾ ਬੈੱਡ ਖਾਲੀ ਹਨ, ਅਜੇ ਸਿਰਫ ਉਨ੍ਹਾਂ ਨੂੰ ਹੀ ਖੋਲਿਆ ਜਾਵੇਗਾ। ਜਿੱਥੇ ਪੌਜ਼ੀਟੀਵਿਟੀ ਰੇਟ ਸਿਰਫ 5 ਫੀਸਦੀ ਹੈ , ਉੱਥੇ ਸਿਨੇਮਾ ਹਾਲ ਵੀ ਖੋਲ ਦਿੱਤੇ ਜਾਣਗੇ।
🔴LIVE | ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਵੱਡਾ ਫੇਰਬਦਲ! ਭਾਜਪਾ ਆਗੂ ਨਾਲ ਵਾਪਰਿਆ ਭਾਣਾ! ਸਰਕਾਰ ਨੇ ਜਾਰੀ ਕੀਤਾ ਫਰਮਾਨ!
ਮਹਾਰਾਸ਼ਟਰ ‘ਚ ਵੀ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ
ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਨੇ ਕੋਵਿਡ – 19 ਦੇ ਮੱਦੇਨਜ਼ਰ ਮਹਾਰਾਸ਼ਟਰ ਸਟੇਟ ਬੋਰਡ ਆਫ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ (MSBSHSE) 12ਵੀਆਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.