Breaking NewsD5 specialIndiaNewsTop News

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਦੂਜੀ ਵਾਰ ਅਨਿਲ ਦੇਸ਼ਮੁਖ ਦੇ ਘਰ ‘ਤੇ ਕੀਤੀ ਛਾਪੇਮਾਰੀ

ਨਵੀ ਦਿੱਲੀ : ਈਡੀ ਨੇ ਇੱਕ ਮਹੀਨੇ ‘ਚ ਦੂਜੀ ਵਾਰ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਘਰ ‘ਤੇ ਛਾਪਾ ਮਾਰਿਆ। ਈਡੀ ਦੀ ਟੀਮ ਭਾਰੀ ਗਿਣਤੀ ‘ਚ ਪੁਲਿਸ ਅਤੇ ਕੇਂਦਰੀ ਪੁਲਿਸ ਬਲ ਦੇ ਨਾਲ ਦੇਸ਼ਮੁਖ ਦੇ ਘਰ ਪਹੁੰਚੀ , ਜਿਸਦੇ ਨਾਲ ਮਾਮਲੇ ‘ਚ ਹੋਰ ਸਖਤ ਕਾਰਵਾਈ ਦੀਆਂ ਮੁਸ਼ਕਿਲਾਂ ਤੇਜ਼ ਹੋ ਗਈਆਂ। ਈਡੀ ਦੀ ਚੱਲ ਰਹੀ ਕਾਰਵਾਈ ਦੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ। ਈਡੀ ਨੇ ਦੇਸ਼ਮੁਖ ਦੇ ਖਿਲਾਫ ਮਨੀ ਲਾਂਡਰਿੰਗ ਦੇ ਤਹਿਤ ਕੇਸ ਦਰਜ ਕੀਤਾ ਹੈ।

ਬਾਜਵਾ ਤੇ ਜਾਖੜ ‘ਚ ਖੜਕੀ ! ਹੋਏ ਆਹਮੋ-ਸਾਹਮਣੇ! ਸੁਣਾਈਆਂ ਖ਼ਰੀਆਂ-ਖ਼ਰੀਆਂ ! ਕਾਂਗਰਸ ‘ਚ ਪਿਆ ਨਵਾਂ ਕਲੇਸ਼ !

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਰੀਬ ਢਾਈ ਮਹੀਨੇ ਪਹਿਲਾਂ ਸੂਬੇ ਦੇ ਮੁੱਖਮੰਤਰੀ ਉੱਧਵ ਠਾਕਰੇ ਨੂੰ ਲਿਖੇ ਇੱਕ ਪੱਤਰ ‘ਚ ਇਲਜ਼ਾਮ ਲਗਾਇਆ ਸੀ ਕਿ ਅਨਿਲ ਦੇਸ਼ਮੁਖ ਨੇ ਹੀ ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਝੇ ਨੂੰ ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਦਾ ਟਾਰਗੇਟ ਦਿੱਤਾ ਸੀ। ਹਾਲਾਂਕਿ ਅਨਿਲ ਦੇਸ਼ਮੁਖ ਨੇ ਆਰੋਪਾਂ ਤੋਂ ਇਨਕਾਰ ਕੀਤਾ ਸੀ ਪਰ ਬਾਂਬੇ ਹਾਈਕੋਰਟ ਵੱਲੋਂ CBI ਜਾਂਚ ਦੇ ਆਦੇਸ਼ ਤੋਂ ਬਾਅਦ ਦੇਸ਼ਮੁਖ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button