NewsBreaking NewsD5 specialIndia

ਮਹਾਰਾਸ਼ਟਰ ‘ਚ ਨਹੀਂ ਵਿਕੇਗੀ ਬਾਬਾ ਰਾਮਦੇਵ ਦੀ ‘ਕੋਰੋਨਿਲ’, ਉੱਧਵ ਸਰਕਾਰ ਨੇ ਲਗਾਇਆ ਬੈਨ

ਨਵੀਂ ਦਿੱਲੀ : ਯੋਗਗੁਰੂ ਬਾਬਾ ਰਾਮਦੇਵ ਦੇ ਪਤੰਜ਼ਲੀ ਆਯੁਰਵੈਦ ਦੁਆਰਾ ਕੋਰੋਨਾ ਸੰਕਰਮਿਤਾਂ ਲਈ ਪੇਸ਼ ਕੀਤੀ ਗਈ ਦਵਾਈ ਬਾਜ਼ਾਰ ‘ਚ ਉਤਰਦੇ ਹੀ ਵਿਵਾਦਾਂ ‘ਚ ਘਿਰ ਗਈ। ਪਤੰਜ਼ਲੀ ਨੇ ਦਾਅਵਾ ਕੀਤਾ ਕਿ ਪਹਿਲੀ ਆਯੁਰਵੈਦਿਕ ਦਵਾਈ ‘ਕੋਰੋਨਿਲ ਨਾਲ ਕੋਵਿਡ – 19 ਦਾ ਇਲਾਜ਼ ਕੀਤਾ ਜਾ ਸਕੇਗਾ। ਹਾਲਾਂਕਿ ਇਸ ਘੋਸ਼ਣਾ ਦੇ ਕੁਝ ਘੰਟੇ ਬਾਅਦ ਹੀ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਇਸਦੇ ਪ੍ਰਚਾਰ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਮਹਾਰਾਸ਼ਟਰ ਸਰਕਾਰ ਨੇ ਵੀ ਇਸ ‘ਤੇ ਰੋਕ ਲਗਾ ਦਿੱਤੀ ਹੈ।

ਵੱਡੀ ਖ਼ਬਰ-ਕੋਟਕਪੂਰਾ ਗੋਲੀਕਾਂਡ ‘ਚ SIT ਨੇ ਵੱਡਾ ਪੁਲਿਸ ਅਫ਼ਸਰ ਕੀਤਾ ਗ੍ਰਿਫਤਾਰ

ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ‘ਤੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੋਰੋਨਿਲ ਦੇ ਕਲੀਨੀਕਲ ਟਰਾਇਲ ਦੇ ਬਾਰੇ ਵਿੱਚ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ, ਅਜਿਹੇ ‘ਚ ਮਹਾਰਾਸ਼ਟਰ ਵਿੱਚ ਇਸ ਦਵਾਈ ਦੀ ਵਿਕਰੀ ‘ਤੇ ਰੋਕ ਰਹੇਗੀ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ ਕਿ ‘National Institute of Medical Sciences’ ਜੈਪੁਰ ਇਹ ਪਤਾ ਲਗਾਵੇਗਾ ਕੀ ਪਤੰਜ਼ਲੀ ਦੇ ਕੋਰੋਨਿਲ ਦਾ ਕਲੀਨੀਕਲ ਟਰਾਇਲ ਕੀਤਾ ਗਿਆ ਸੀ। ਅਸੀ ਬਾਬਾ ਰਾਮਦੇਵ ਨੂੰ ਚਿਤਾਵਨੀ ਦਿੰਦੇ ਹਾਂ ਕਿ ਸਾਡੀ ਸਰਕਾਰ ਮਹਾਰਾਸ਼ਟਰ ਵਿੱਚ ਨਕਲੀ ਦਵਾਈਆਂ ਦੀ ਵਿਕਰੀ ਦੀ ਆਗਿਆ ਨਹੀਂ ਦੇਵੇਗੀ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਨੇ ਵੀ ਕੋਰੋਨਿਲ ‘ਤੇ ਰੋਕ ਲਗਾ ਦਿੱਤੀ ਸੀ। ਰਾਜਸਥਾਨ ਸਰਕਾਰ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਕੇਂਦਰੀ ਆਯੂਸ਼ ਮੰਤਰਾਲੇ ਦੀ ਮੰਜੂਰੀ ਦੇ ਬਿਨ੍ਹਾਂ ਕੋਵਿਡ – 19 ਮਹਾਮਾਰੀ ਦੀ ਦਵਾਈ ਦੇ ਰੂਪ ਵਿੱਚ ਕਿਸੇ ਵੀ ਆਯੂਰਵੈਦਿਕ ਦਵਾਈ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਹਿਲਾਂ ਕੇਂਦਰੀ ਆਯੂਸ਼ ਮੰਤਰਾਲੇ ਨੇ ਰਾਮਦੇਵ ਦੇ ਦਾਵਿਆਂ ‘ਤੇ ਸਵਾਲ ਖੜੇ ਕਰ ਦਿੱਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button