IndiaInternationalTop News

ਮਹਾਰਾਣੀ ਐਲਿਜ਼ਾਬੈੱਥ-2 ਦੇ ਦਿਹਾਂਤ ‘ਤੇ ਭਾਰਤ ‘ਚ ਅੱਜ ਇਕ ਦਿਨ ਦਾ ਰਾਸ਼ਟਰੀ ਸੋਗ

ਨਵੀਂ ਦਿੱਲੀ:  ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਦੇ ਦਿਹਾਂਤ ‘ਤੇ ਭਾਰਤ ‘ਚ ਅੱਜ ਇਕ ਦਿਨ ਦਾ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ। ਐਲਿਜ਼ਾਬੈੱਥ ਦੇ ਦਿਹਾਂਤ ‘ਤੇ ਸਨਮਾਨ ਵਜੋਂ ਲਾਲ ਕਿਲ੍ਹਾ, ਰਾਸ਼ਟਰਪਤੀ ਭਵਨ ਤੇ ਹੋਰ ਸਰਕਾਰੀ ਭਵਨਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਸੋਗ ਵਾਲੇ ਦਿਨ ਦੇਸ਼ ਭਰ ’ਚ ਉਨ੍ਹਾਂ ਸਾਰੇ ਭਵਨਾਂ ’ਚ ਜਿੱਥੇ ਤਿਰੰਗਾ ਨਿਯਮਿਤ ਰੂਪ ਨਾਲ ਲਹਿਰਾਇਆ ਜਾਂਦਾ ਹੈ।

ਪੁਲਿਸ ਦੀ ਵੱਡੀ ਕਾਰਵਾਈ, ਚੁੱਕਿਆ ਨਾਮੀ ਤਸਕਰ ਵੱਡੇ ਖੁਲਾਸੇ, ਕਈਆਂ ਦਾ ਲੱਗੂ ਨੰਬਰ! D5 Channel Punjabi

ਅਜਿਹੇ ’ਚ ਭਾਰਤ ਅੱਜ ਮਹਾਰਾਣੀ ਐਲੀਜ਼ਾਬੈੱਥ II ਦੇ ਸਨਮਾਨ ’ਚ ਸਰਕਾਰੀ ਸੋਗ ’ਚ ਇਕ ਦਿਨ ਦੇਸ਼ ਦਾ ਝੰਡਾ ਅੱਧਾ ਝੁਕਿਆ ਰਹੇਗਾ। ਦੱਸ ਦੇਈਏ ਕਿ ਬ੍ਰਿਟੇਨ ’ਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲੀਜ਼ਾਬੈੱਥ II ਦਾ ਵੀਰਵਾਰ ਯਾਨੀ ਕਿ 8 ਸਤੰਬਰ 2022 ਨੂੰ ਸਕਾਟਲੈਂਡ ’ਚ ਦਿਹਾਂਤ ਹੋ ਗਿਆ। ਉਹ 96 ਸਾਲ ਦੀ ਸੀ। ਮਹਾਰਾਣੀ ਨੇ 70 ਸਾਲ ਤੱਕ ਸ਼ਾਸਨ ਕੀਤਾ। ਓਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਐਲੀਜ਼ਾਬੈੱਥ ੀੀ ਦੇ ਦਿਹਾਂਤ ’ਤੇ ਸੋਗ ਜਤਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button