D5 specialNewsPunjab

ਮਹਾਂਮਾਰੀ ਢਲਾਣ ਵੱਲ ਜਾ ਰਹੀ ਹੈ, ਅਵੇਸਲੇ ਹੋਣ ਦੀ ਬਜਾਏ ਸਾਵਧਾਨ ਹੋ ਕੇ ਚੱਲਣ ਦੀ ਹੈ ਲੋੜ – ਡਿਪਟੀ ਕਮਿਸ਼ਨਰ

ਲੁਧਿਆਣਾ, 15  ਅਕਤੂਬਰ (000) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।

ਮੋਦੀ ਦੇ ਅਫਸਰ ਸਾਹਮਣੇ ਪਾੜੇ ਕਿਸਾਨਾਂ ਨੇ ਪਾੜੇ ਖੇਤੀ ਕਾਨੂੰਨ ਦੇ ਬਿੱਲ,ਪੰਜਾਬ ‘ਚ ਭਖ ਗਿਆ ਲੱਖਾ ਸਿਧਾਣਾ
ਸ੍ਰੀ ਸਰਮਾ ਨੇ ਦੱਸਿਆ ਕਿ ਹੁਣ ਕੋਰਨਾ ਮਹਾਂਮਾਰੀ ਢਲਾਣ ਵੱਲ ਜਾ ਰਹੀ ਹੈ ਪਰ ਫੇਰ ਵੀ ਸਾਨੂੰ ਅਵੇਸਲੇ ਹੋਣ ਦੀ ਬਜਾਏ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਬਿਮਾਰੀ ਸਬੰਧੀ ਮਾਹਿਰ ਡਾਕਟਰਾਂ ਵੱਲੋਂ ਘੋਖ ਕੀਤੀ ਜਾ ਰਹੀ ਹੈ ਅਤੇ ਇਸਦੀ ਵੈਕਸੀਨੇਸ਼ਨ ਦੀ ਵੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਜਿੰਨ੍ਹਾਂ ਕੁ ਹੁਣ ਤੱਕ ਮਾਹਿਰਾਂ ਦੀ ਸਮਝ ਵਿੱਚ ਆਇਆ ਹੈ ਕਿ ਜਦੋਂ ਇਸ ਦੀ ਪਹਿਲੀ ਲਹਿਰ (wave) ਖ਼ਤਮ ਹੁੰਦੀ ਹੈ ਤਾਂ ਲੱਗਭਗ 2 ਮਹੀਨੇ ਬਾਅਦ ਇਸਦੀ ਦੂਸਰੀ ਲਹਿਰ ਆਉਂਂਦੀ ਹੈ। ਇਸ ਲਹਿਰ ਦੇ ਕਾਫੀ ਸਾਰੇ ਕਾਰਣ ਹੋ ਸਕਦੇ ਹਨ ਪਰ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਲੋਕਾਂ ਦਾ ਅਵੇਸਲਾ ਹੋਣਾ। ਪਹਿਲੀ ਲਹਿਰ ਤੋਂ ਬਾਅਦ ਆਮ ਤੌਰ ‘ਤੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਸੱਭ ਕੁਝ ਠੀਕ-ਠਾਕ ਹੈ, ਸਿੱਟੇ ਵਜੋਂ ਲੋਕ ਲਾਪਰਵਾਹ ਹੋ ਜਾਂਦੇ ਹਨ, ਆਪਸੀ ਵਿੱਥ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫਾਈ ਪ੍ਰਤੀ ਸੁਚੇਤ ਨਹੀਂ ਰਹਿੰਦੇ ਜਿਸ ਕਾਰਨ ਇਹ ਮਹਾਂਮਾਰੀ ਦੁਬਾਰਾ ਪ੍ਰਭਾਵਿਤ ਕਰਦੀ ਹੈ।

🔴 Live 🔴ਲਓ ਜੀ! ਹੁਣ ਪੂਰਾ ਭਖਿਆ ਖੇਤੀ ਕਾਨੂੰਨਾਂ ਦਾ ਮਾਮਲਾ!ਦਿੱਲੀ ਤੋਂ ਪੰਜਾਬ ਪਰਤੇ ਕਿਸਾਨਾਂ ਦਾ ਵੱਡਾ ਐਲਾਨ!

ਡਿਪਟੀ ਕਮਿਸ਼ਨਰ ਵੱਲੋਂ ਲਾਈਵ ਸੈਸ਼ਨ ਦੌਰਾਨ ਦੱਸਿਆ ਕਿ ਜਿਵੇਂ ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ ਜਾਂ ਸਪੇਨ ਦੀ ਗੱਲ ਕਰੀਏ ਤਾਂ ਉੱਥੋਂ ਦੇ ਬਾਜ਼ਾਰਾਂ ਵਿੱਚ ਕਾਫੀ ਭੀੜ ਹੋਣ ਕਰਕੇ ਇਸ ਬਿਮਾਰੀ ਵੱਲੋਂ ਦੋਬਾਰਾ ਦਸਤਕ ਦਿੱਤੀ ਗਈ ਹੈ। ਜੇਕਰ ਹੁਣ ਇੱਕ ਵਾਰ ਘਟੀ ਹੈ ਤਾਂ ਇਸ ਗੱਲ ਦਾ ਖ਼ਦਸ਼ਾ ਹੈ ਕਿ ਜੇਕਰ ਇਸ ਦੇ ਬਚਾਅ ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ, ਮਾਸਕ ਪਹਿਨਣਾ, ਆਪਸੀ ਵਿੱਥ ਤੇ ਹੱਥਾਂ ਦੀ ਸਫਾਈ ਨਾ ਰੱਖੀ ਗਈ ਤਾਂ ਇਹ ਬਿਮਾਰੀ ਸਾਨੂੰ ਦੂਜੀ ਲਹਿਰ ਦੀ ਤਰ੍ਹਾਂ ਇੱਕ ਵਾਰ ਫੇਰ ਪ੍ਰਭਾਵਿਤ ਕਰ ਸਕਦੀ ਹੈ।

ਸ੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਆਉਂਣ ਵਾਲੇ ਤਿਉਂਹਾਰਾਂ ਦੇ ਸੀਜ਼ਨ ਦੌਰਾਨ ਸੂਬਾ ਸਕਰਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਜਿਸ ਨਾਲ ਜਿੱਥੇ ਤੁਸੀਂ ਤਿਉਂਹਾਰਾਂ ਦਾ ਆਨੰਦ ਵੀ ਮਾਣ ਸਕੋਗੇ ਨਾਲ ਹੀ ਆਪ ਤੇ ਆਪਣਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਓਗੇ।

ਸ੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਇੱਕ ਵਾਰ ਫੇਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਉਸ ਦਾ ਵੱਧ ਤੋਂ ਵੱਧ ਉਪਯੋਗ ਕਰੋ ਤੇ ਵਾਤਾਵਰਣ ਨੂੰ ਪ੍ਰਦੂਸਿਤ ਰਹਿਤ ਰੱਖਣ ਲਈ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਓ।

-NAV GILL
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button