Breaking NewsD5 specialNewsPunjab

ਮਸ਼ਹੂਰੀ ਸਰਕਾਰ ਦੀ, ਪੈਸਾ ਲੋਕਾਂ ਦਾ, ਆਹ ਕੀ ਐ ? (ਵੀਡੀਓ)

ਮਾਨਸਾ : ਆਮ ਤੌਰ ‘ਤੇ ਤੁਸੀਂ ਡਾਕੂਆਂ, ਮਾਫੀਏ ਅਤੇ ਬਦਮਾਸ਼ਾਂ ਦੇ ਵਸੂਲੀ ਕਰਨ ਬਾਰੇ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਕੀ ਕਦੀ ਤੁਸੀਂ ਸੁਣਿਆ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਹੀ ਆਮ ਲੋਕਾਂ ਤੋਂ ਵਸੂਲੀ ਕਰ ਰਿਹਾ ਹੋਵੇ। ਜੀ ਹਾਂ ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਜ਼ਾਇਜ ਤੋਰ ‘ਤੇ ਆਮ ਸ਼ਹਿਰੀਆਂ ਤੋਂ ਵਸੂਲੀ ਕੀਤੀ ਜਾ ਰਹੀ ਹੈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਮਾਨਸਾ ਵਿਖੇ ਹੋ ਰਹੇ ਪੰਜਾਬ ਮਹਿਲਾ ਖੇਡ ਮੁਕਾਬਲੇ ਦੇ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਜਿਲ੍ਹੇ ਦੇ ਵਪਾਰੀਆਂ, ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਤੋਂ ਧੱਕੇ ਨਾਲ ਪੈਸੇ ਵਸੂਲੇ ਜਾ ਰਹੇ ਹਨ। ਜਿਸ ਕਾਰਨ ਜਿਲ੍ਹੇ ਦੇ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

Read Also ਮਲੇਰਕੋਟਲਾ ‘ਚ ਸਰਕਾਰ ਤੋਂ ਅੱਕੇ ਨੇ ਲਾਈ ਅੱਗ, ਤਸਵੀਰਾਂ ਵਾਇਰਲ

ਕੁਝ ਖਿਡਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਉਣ ਖਰਚ ਸੂਬਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਆਮ ਲੋਕਾਂ ਵੱਲੋਂ ਜਿਲ੍ਹਾਂ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ‘ਤੇ ਇੱਕ ਵੱਖਰਾ ਬੈਂਕਰ ਆਕਊਂਟ ਖੁਲਵਾ ਕੇ ਖੇਡਾਂ ਦੇ ਨਾਮ ‘ਤੇ ਨਜਾਇਜ ਵਸੂਲੀ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ। ਆਮ ਸ਼ਹਿਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਇਸ ਕਦਮ ਨਾਲ ਪੰਜਾਬ ਸਰਕਾਰ ਦੀ ਵੀ ਬਦਨਾਮੀ ਹੋ ਰਹੀ ਹੈ ਉਥੇ ਹੀ ਇਸ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ‘ਚ ਵੀ ਉਠਾਉਣਾ ਪੈ ਸਕਦਾ ਹੈ। ਪ੍ਰਸ਼ਾਸਨ ਵੱਲੋਂ ਇਸ ਪ੍ਰੋਗਰਾਮ ਦੌਰਾਨ ਗਾਇਕਾਂ ਅਤੇ ਕਵਾਲਾ ਨੂੰ ਵੀ ਬਲਾਉਣ ਦਾ ਆਮ ਲੋਕ ਵਿਰੋਧ ਕਰ ਰਹੇ ਹਨ। ਇਸੇੇ ਨਾਲ ਹੀ ਸ਼ਹਿਰ ਦੇ ਵਿਪਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਵਸੂਲੀ ਦੀ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੋਕਾਂ ਦੇ ਇਸ ਵਿਰੋਧ ਦੇ ਕਾਰਨ ਵਸੂਲੀ ਜਾਰੀ ਰੱਖਦਾ ਹੈ ਜਾਂ ਇਸ ਬਾਰੇ ਕੋਈ ਸਪਸ਼ਟੀ ਕਰਨ ਦਿੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button