EntertainmentTop News

ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ 

ਮੁੰਬਈ : ਦਿੱਗਜ ਅਦਾਕਾਰਾ ਆਸ਼ਾ ਪਾਰੇਖ (Actress Asha Parekh) ਨੂੰ ਸਾਲ 2022 ‘ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਹੈ। ‘ਆਣ ਮਿਲੋ ਸਜਨਾ’ ਅਤੇ ‘ਕਟੀ ਪਤੰਗ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੂੰ ‘ਦਾਦਾ ਸਾਹਿਬ ਫਾਲਕੇ ਐਵਾਰਡ 2022’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

‘AAP’ MLA Labh Singh Ugoke ਨੂੰ ਵੱਡਾ ਸਦਮਾ, ਘਰ ’ਚ ਵਿਛੇ ਸੱਥਰ, ਪਿਆ ਕੂਕ ਰੌਲਾ | D5 Channel Punjabi

60-70 ਦੇ ਦਹਾਕੇ ‘ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਆਸ਼ਾ ਪਾਰੇਖ ਨੂੰ ਬਾਲੀਵੁੱਡ ‘ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਆਸ਼ਾ ਪਾਰੇਖ ਹਿੰਦੀ ਸਿਨੇਮਾ ਦੀ ਇੱਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਬਹੁਤ ਛੋਟੀ ਉਮਰ ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 1952 ‘ਚ ਆਈ ਫਿਲਮ ‘ਮਾਂ’ ਤੋਂ ਬਾਲ ਕਲਾਕਾਰ ਦੇ ਰੂਪ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਬਾਲ ਕਲਾਕਾਰ ਦੇ ਤੌਰ ‘ਤੇ ਉਨ੍ਹਾਂ ਨੇ ਆਸਮਾਨ, ਧੋਬੀ ਡਾਕਟਰ, ਬਾਪ ਬੇਟੀ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button