InternationalTop News

ਮਲੇਸ਼ੀਆ ਦੇ ਸਾਬਕਾ PM ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮੰਸੂਰ ਨੂੰ 10 ਸਾਲ ਦੀ ਜੇਲ੍ਹ

ਮਲੇਸ਼ੀਆ : ਮਲੇਸ਼ੀਆ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਆਪਣੇ ਪਤੀ ਦੇ ਕਾਰਜਕਾਲ ਦੌਰਾਨ ਰਿਸ਼ਵਤ ਲੈਣ ਦੇ ਦੋਸ਼ ’ਚ 10 ਸਾਲ ਦੀ ਜੇਲ੍ਹ ਹੋਈ ਹੈ। ਨਜੀਬ ਨੂੰ ਪਹਿਲਾਂ ਹੀ ਮਲੇਸ਼ੀਅਨ ਡਿਵੈਲਪਮੈਂਟ ਬਰਹਾਦ ਫ਼ੰਡ ਤੋਂ ਸਰਕਾਰੀ ਫ਼ੰਡਾਂ ਦੇ ਗ਼ਬਨ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਪਿਛਲੇ ਹਫ਼ਤੇ ਹੀ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ 5 ਵਿਚੋਂ 1 ਮਾਮਲੇ ਵਿਚ 12 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਅੱਧੀ ਰਾਤ ਨੂੰ ਹੋ ਗਿਆ ਵੱਡਾ ਕਾਂਡ, ਪ੍ਰਦਰਸ਼ਨਕਾਰੀਆਂ ’ਤੇ ਚੜ੍ਹਾਈ ਗੱਡੀ! ਫੇਰ ਪੈ ਗਿਆ ਕੂਕ ਰੌਲਾ

ਮਲੇਸ਼ੀਆਈ ਪਹਿਰਾਵੇ ‘ਚ ਅਦਾਲਤ ਵਿਚ ਪਹੁੰਚੀ ਰੋਸਮਾ ਮੰਸੂਰ ਨੇ ਫ਼ੈਸਲੇ ਤੋਂ ਤੁਰੰਤ ਬਾਅਦ ਅਦਾਲਤ ਨੂੰ ਕਿਹਾ, “ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਅੱਜ ਜੋ ਕੁਝ ਹੋਇਆ, ਉਸ ਤੋਂ ਮੈਂ ਬਹੁਤ ਦੁਖੀ ਹਾਂ। ਕਿਸੇ ਨੇ ਮੈਨੂੰ ਪੈਸੇ ਲੈਂਦੇ ਨਹੀਂ ਦੇਖਿਆ, ਕਿਸੇ ਨੇ ਮੈਨੂੰ ਪੈਸੇ ਗਿਣਦੇ ਨਹੀਂ ਦੇਖਿਆ।” 70 ਸਾਲਾ ਰੋਜ਼ਮਾ ਮਨਸੂਰ ‘ਤੇ 2016 ਅਤੇ 2017 ਵਿਚ ਨਜੀਬ ਸਰਕਾਰ ਦੌਰਾਨ 279 ਮਿਲੀਅਨ ਡਾਲਰ ਦੇ ਸੂਰਜੀ ਊਰਜਾ ਸਪਲਾਈ ਪ੍ਰੋਜੈਕਟ ਲਈ ਇੱਕ ਕੰਪਨੀ ਨੂੰ ਇਕਰਾਰਨਾਮਾ ਹਾਸਲ ਕਰਨ ਵਿਚ ਮਦਦ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਤਿੰਨ ਦੋਸ਼ ਲਾਏ ਗਏ ਸਨ।

ਸੀਨੀਅਰ ਵਕੀਲ ਨੇ ਪ੍ਰੈਸ ਕਾਨਫ਼ਰੰਸ ਰਾਹੀ ਕੀਤੇ ਵੱਡੇ ਖ਼ੁਲਾਸੇ D5 Channel Punjabi

ਆਰੋਪ ਇਹ ਸੀ ਕਿ ਰੋਸਮਾ ਮੰਸੂਰ ਨੇ ਠੇਕਾ ਲੈਣ ਦੇ ਬਦਲੇ ਕੰਪਨੀ ਦੇ ਇਕ ਅਧਿਕਾਰੀ ਤੋਂ ਰਿਸ਼ਵਤ ਵਜੋਂ 6.5 ਮਿਲੀਅਨ ਰਿੰਗਿਟ ਲਏ ਸਨ। ਹਾਈ ਕੋਰਟ ਦੇ ਜੱਜ ਮੁਹੰਮਦ ਜ਼ੈਨੀ ਮਜ਼ਲਾਨ ਨੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਰੋਸਮਾ ਮੰਸੂਰ ਨੇ ਰਿਸ਼ਵਤ ਮੰਗੀ ਅਤੇ ਉਸ ਨੂੰ ਸਵੀਕਾਰ ਵੀ ਕੀਤਾ। ਇਸ ਲਈ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button