ਮਲਾਲਾ ਨੂੰ ਨੌਂ ਸਾਲ ਪਹਿਲਾਂ ਗੋਲੀ ਮਾਰਨ ਵਾਲੇ ਅੱਤਵਾਦੀ ਨੇ ਫਿਰ ਦਿੱਤੀ ਧਮਕੀ, ‘ਇਸ ਵਾਰ ਨਹੀਂ ਹੋਵੇਗੀ ਕੋਈ ਗਲਤੀ ‘

ਇਸਲਾਮਾਬਾਦ : ਨੋਬੇਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ‘ਤੇ ਨੌਂ ਸਾਲ ਪਹਿਲਾਂ ਜਾਨਲੇਵਾ ਹਮਲਾ ਕਰਨ ਵਾਲੇ ਪਾਕਿਸਤਾਨੀ ਤਾਲਿਬਾਨੀ ਅੱਤਵਾਦੀ ਨੇ ਇੱਕ ਵਾਰ ਫਿਰ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਅੱਤਵਾਦੀ ਨੇ ਟਵੀਟ ਕਰ ਕਿਹਾ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। ਹਾਲਾਂਕਿ ਇਸ ਤੋਂ ਬਾਅਦ ਟਵਿਟਰ ਨੇ ਉਸਦੇ ਅਕਾਉਂਟ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ। ਤਾਲਿਬਾਨੀ ਅੱਤਵਾਦੀ ਦੇ ਧਮਕੀ ਦੇਣ ਤੋਂ ਬਾਅਦ ਮਲਾਲਾ ਯੁਸੁਫਜ਼ਈ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ।
ਰਾਸਟਰਪਤੀ ਦੀ ਚਿੱਠੀ ਲੈ ਕਿਸਾਨੀ ਅੰਦੋਲਨ ‘ਚ ਪਹੁੰਚਿਆ RSS ਦਾ ਖਾਸ ਬੰਦਾ! ਬਾਰਡਰ ‘ਤੇ ਕਿਸਾਨਾਂ ਨੂੰ ਦਿੱਤੀ ਸਪੋਟ!
ਨਾਲ ਹੀ ਮਲਾਲਾ ਨੇ ਟਵਿਟਰ ‘ਤੇ ਪਾਕਿਸਤਾਨ ਦੀ ਫੌਜ ਅਤੇ ਪ੍ਰਧਾਨਮੰਤਰੀ ਇਮਰਾਨ ਖਾਨ ਤੋਂ ਪੁੱਛਿਆ ਕਿ ਉਨ੍ਹਾਂ ‘ਤੇ ਹਮਲਾ ਕਰਨ ਵਾਲਾ ਅਹਿਸਾਨੁੱਲਾਹ ਅਹਿਸਾਨ ਸਰਕਾਰੀ ਹਿਰਾਸਤ ਤੋਂ ਫਰਾਰ ਕਿਵੇਂ ਹੋ ਗਿਆ। ਅਹਿਸਾਨ ਨੂੰ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਜਨਵਰੀ 2020 ਵਿਚ ਇਕ ਤਥਾਕਥਿਤ ਸੁਰੱਖਿਅਤ ਬੰਦਰਗਾਹ ਤੋਂ ਫਰਾਰ ਹੋ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਵੱਲੋਂ ਰੱਖਿਆ ਗਿਆ ਸੀ।
This is the ex-spokesperson of Tehrik-i-Taliban Pakistan who claims responsibility for the attack on me and many innocent people. He is now threatening people on social media. How did he escape @OfficialDGISPR @ImranKhanPTI? https://t.co/1RDdZaxprs
— Malala (@Malala) February 16, 2021
ਅਹਿਸਾਨ ਦੀ ਗ੍ਰਿਫ਼ਤਾਰੀ ਅਤੇ ਫਰਾਰੀ ਦੋਹਾਂ ਦੀ ਹਾਲਤਾਂ ਨੂੰ ਲੈਕੇ ਵਿਵਾਦ ਬਣਿਆ ਹੋਇਆ ਹੈ। ਭੱਜਣ ਮਗਰੋਂ ਅਹਿਸਾਨ ਨੇ ਉਸੇ ਟਵਿੱਟਰ ਅਕਾਊਂਟ ਜ਼ਰੀਏ ਪਾਕਿਸਤਾਨੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਤੋਂ ਉਰਦੂ ਭਾਸ਼ਾ ਵਿਚ ਧਮਕੀ ਦਿੱਤੀ ਗਈ ਸੀ। ਉਸ ਦੇ ਕਈ ਟਵਿੱਟਰ ਅਕਾਊਂਟ ਰਹੇ ਹਨ, ਜਿਹਨਾਂ ਵਿਚੋਂ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਸਲਾਹਕਾਰ ਰਾਉਫ ਹਸਨ ਨੇ ਕਿਹਾ ਕਿ ਸਰਕਾਰ ਇਸ ਧਮਕੀ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਤੁਰੰਤ ਟਵਿੱਟਰ ਤੋਂ ਅਕਾਊਂਟ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.