Breaking NewsD5 specialIndiaNewsPunjab

ਕਿਸਾਨ ਅੰਦੋਲਨ 12ਵੇਂ ਦਿਨ ਜਾਰੀ, ਭਾਰਤ ਬੰਦ ਤੋਂ ਪਹਿਲਾਂ ਦਿੱਲੀ ਦੀਆਂ ਕਈ ਸੀਮਾਵਾਂ ਸੀਲ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ (ਸੋਮਵਾਰ ) 12ਵਾਂ ਦਿਨ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਹੁਣ ਵੀ ਡਟੇ ਹੋਏ ਹਨ। ਕਿਸਾਨ ਆਪਣੀਆਂ ਮੰਗਾਂ ‘ਤੇ ਸਮਝੌਤਾ ਕਰਨ ਲਈ ਰਾਜੀ ਨਹੀਂ ਹਨ ਅਤੇ ਉਨ੍ਹਾਂ ਦੀ ਸਰਕਾਰ ਨਾਲ 5 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਹੱਲ ਕਿਤੇ ਵੀ ਨਹੀਂ ਦਿੱਖ ਰਿਹਾ।

🔴LIVE||ਭਾਰਤ ਬੰਦ ਦੇ ਸੱਦੇ ‘ਤੇ ਕਿਸਾਨਾਂ ਦਾ ਵੱਡਾ ਐਲਾਨ,ਪਿੰਡ-ਪਿੰਡ ਹੋਗੀ ਅਨਾਊਂਸਮੈਂਟ,ਮੋਦੀ ਸਰਕਾਰ ਨੂੰ ਛਿੜੀਕੰਬਣੀ!

ਕਿਸਾਨਾਂ ਦੇ 8 ਦਸੰਬਰ ਦੇ ਬੰਦ ਨੂੰ ਬੀਐਸਪੀ ਦੀ ਪ੍ਰਧਾਨ ਮਾਇਆਵਤੀ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਖੇਤੀਬਾੜੀ ਨਾਲ ਸਬੰਧਿਤ 3 ਨਵੇਂ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਦੇਸ਼ਭਰ ਵਿੱਚ ਕਿਸਾਨ ਅੰਦੋਲਨ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਪਾਰਟੀ ਬੀਐਸਪੀ 8 ਦਸੰਬਰ ਨੂੰ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਦੀ ਹੈ। ਨਾਲ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਵੀ ਫਿਰ ਤੋਂ ਅਪੀਲ ਕਰਦੀ ਹੈ।

ਕੇਂਦਰ ਦੀਆਂ ਮੀਟਿੰਗ ਦਾ ਅਸਲ ਸੱਚ,ਦੇਖੋ ਆਹ ਕਾਰਨ ਕਰਕੇ ਕਰ ਰਹੇ ਨੇ ਮੀਟਿੰਗਾਂ,ਕਿਸਾਨਾਂ ਦਾ ਸੰਘਰਸ਼ ਰੋਕਣ ਦੀ ਸਾਜਿਸ਼?

8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ
ਸਰਕਾਰ ਅਤੇ ਕਿਸਾਨਾਂ ਦੇ ਵਿੱਚ 9 ਦਸੰਬਰ ਨੂੰ ਛੇਵੇਂ ਦੌਰ ਦੀ ਗੱਲਬਾਤ ਹੋਵੇਗੀ ਪਰ ਇਸ ਤੋਂ ਇੱਕ ਦਿਨ ਪਹਿਲਾਂ ਯਾਨੀ 8 ਦਸੰਬਰ ਨੂੰ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਕਿਸਾਨਾਂ ਦੇ ਇਸ ਅੰਦੋਲਨ ਦੇ ਬਹਾਨੇ ਹੁਣ ਸਿਆਸੀ ਦਲਾਂ ਨੂੰ ਵੀ ਸਰਕਾਰ ‘ਤੇ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ ਹੈ ਅਤੇ ਭਾਰਤ ਬੰਦ ‘ਚ ਵਿਰੋਧੀ ਪੱਖ ਨੂੰ ਵੀ ਇੱਕ ਮੌਕਾ ਦਿੱਖ ਰਿਹਾ ਹੈ, ਜਿਸਨੂੰ ਲੁਭਾਉਣ ‘ਚ ਤਮਾਮ ਪਾਰਟੀਆਂ ਜੁੱਟ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button