Breaking NewsD5 specialInternationalNewsTop News

ਮਰੀਜ਼ ਦਾ Operation ਕਰਦੇ – ਕਰਦੇ Online ਕੋਰਟ ‘ਚ ਪੇਸ਼ ਹੋਇਆ ਡਾਕਟਰ, ਜੱਜ ਨੇ ਦਿੱਤਾ ਅਜਿਹਾ ਰਿਐਕਸ਼ਨ

ਵਾਸ਼ਿੰਗਟਨ :  ਅਮਰੀਕਾ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਡਾਕਟਰ ਆਪਰੇਸ਼ਨ ਕਰਨ ਦੇ ਦੌਰਾਨ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਅਦਾਲਤ ‘ਚ ਪੇਸ਼ ਹੋ ਗਿਆ, ਜਿਸਨੂੰ ਦੇਖ ਸਾਰੇ ਹੈਰਾਨ ਹੋ ਗਏ। ਇਹ ਮਾਮਲਾ ਟਰੈਫਿਕ ਨਿਯਮਾਂ  ਦੀ ਉਲੰਘਣਾ  ਨਾਲ ਸਬੰਧਿਤ ਸੀ, ਜਿਸਦੇ ਚੱਲਦਿਆਂ ਪਲਾਸਟਿਕ ਸਰਜਨ ਡਾ. ਸਕਾਟ ਗਰੀਨ ਬੀਤੇ ਵੀਰਵਾਰ ਨੂੰ ਆਪਰੇਸ਼ਨ ਰੂਮ ਤੋਂ ਹੀ ਸੈਕਰਾਮੈਂਟੋ ਸੁਪੀਰੀਅਰ ਕੋਰਟ ‘ਚ ਪੇਸ਼ ਹੋਏ ਸਨ। ਕੋਰਟ ‘ਚ ਪੇਸ਼ ਹੋਣ ਦੌਰਾਨ ਉਹ ਇੱਕ ਮਰੀਜ਼ ਦਾ ਆਪਰੇਸ਼ਨ ਕਰ ਰਹੇ ਸਨ। ਇਸ  ਦੌਰਾਨ ਬੈਕਗ੍ਰਾਊਂਡ ਤੋਂ ਮੈਡੀਕਲ ਮਸ਼ੀਨਰੀ ਦੀ ਬੀਪ – ਬੀਪ ਸਾਊਂਡ ਵੀ ਸੁਣਾਈ ਦੇ ਰਹੀ ਸੀ ।

🔴LIVE|| ਰਾਕੇਸ਼ ਟਿਕੈਤ ਦੇ ਐਲਾਨ ਤੋਂ ਬਾਅਦ ਡਰੀ ਮੋਦੀ ਸਰਕਾਰ ! ਖੁੱਲ੍ਹ ਕੇ ਬੋਲੀ ਨੌਦੀਪ ਕੌਰ, ਕੀਤੇ ਰੂਹ ਕੰਬਾਊ

ਜੱਜ ਦੇ ਆਉਣ ਤੱਕ ਆਪਰੇਸ਼ਨ ਕਰਦਾ ਰਿਹੈ ਡਾਕਟਰ
ਇਹ ਨਜ਼ਾਰਾ ਦੇਖ ਕੋਰਟ ਰੂਮ ਦੇ ਕਲਰਕ ਨੂੰ ਥੋੜ੍ਹਾ ਅਜੀਬ ਲੱਗਾ ਅਤੇ ਉਸਨੇ ਪੁੱਛਿਆ, ਹੈਲੋ ਮਿਸਟਰ ਗਰੀਨ ?  ਕੀ ਤੁਸੀ ਸੁਣਵਾਈ ਲਈ ਤਿਆਰ ਹੋ ?  ਅਜਿਹਾ ਲੱਗਦਾ ਹੈ ਕਿ ਤੁਸੀ ਅਜੇ ਆਪਰੇਸ਼ਨ ਰੂਮ ‘ਚ ਵਿਅਸਤ ਹੋ ? ਇਸ ‘ਤੇ ਗਰੀਨ ਨੇ ਜਵਾਬ ਦਿੱਤਾ, ਜੀ ਸਰ, ਮੈਂ ਆਪਰੇਸ਼ਨ ਰੂਮ ‘ਚ ਹੀ ਹਾਂ।  ਮੈਂ ਸੁਣਵਾਈ ਲਈ ਤਿਆਰ ਹਾਂ, ਅੱਗੇ ਵੱਧਦੇ ਹਾਂ। ਇੰਨਾ ਬੋਲਦੇ ਹੀ ਡਾ. ਗਰੀਨ ਵਾਪਸ ਆਪਰੇਸ਼ਨ ਕਰਨ ‘ਚ ਵਿਅਸਤ ਹੋ ਗਏ ਅਤੇ ਜੱਜ ਦੇ ਆਉਣ ਤੱਕ ਸਿਰ ਝੁਕਾ ਕੇ ਕੰਮ ਕਰਦੇ ਰਹੇ।

ਲਓ ਜੀ ਉਗਰਾਹਾਂ ਨੇ ਕਰਤਾ ਐਲਾਨ,ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ,ਕਰ ਲਓ ਜਿੱਤ ਦੀ ਤਿਆਰੀ!

ਇਸ ਪਰਿਸਥਿਤੀ ‘ਚ ਸੁਣਵਾਈ ਸ਼ੁਰੂ ਕਰਨਾ ਠੀਕ ਨਹੀਂ
ਜੱਜ ਗਰੇ ਲਿੰਕ ਨੇ ਜਦੋਂ ਡਾਕਟਰ ਨੂੰ ਸਕਰੀਨ ‘ਤੇ ਦੇਖਿਆ ਤਾਂ ਮਰੀਜ਼ ਦੀ ਸਲਾਮਤੀ ਦੀ ਵਜ੍ਹਾ ਨਾਲ ਉਹ ਸੁਣਵਾਈ ਸ਼ੁਰੂ ਕਰਨ ਤੋਂ ਹਿਚਕਿਚਾਏ। ਇਸ ‘ਤੇ ਡਾ. ਗਰੀਨ ਨੇ ਕਿਹਾ ਕਿ ਮੇਰੇ ਨਾਲ ਦੂਜੇ ਸਰਜਨ ਡਾਕਟਰ ਮੌਜੂਦ ਹਨ ਜੋ ਆਪਰੇਸ਼ਨ ਕਰ ਰਹੇ ਹਨ। ਯਾਨੀ ਮੈਂ ਇੱਥੇ ਖੜਾ ਹੋ ਸਕਦਾ ਹਾਂ ਪਰ ਇਸ ਦੌਰਾਨ ਤੁਸੀ ਮੈਨੂੰ ਆਪਰੇਸ਼ਨ ਕਰਨ ਦੀ ਵੀ ਇਜਾਜਤ ਦਿਓ। ਹਾਲਾਂਕਿ ਜੱਜ ਨੇ ਅਜਿਹਾ ਕਰਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਪਰਿਸਥਿਤੀ ‘ਚ ਸੁਣਵਾਈ ਸ਼ੁਰੂ ਕਰਨਾ ਉਚਿਤ ਨਹੀਂ ਸੱਮਝਦੇ।

ਨੌਦੀਪ ਕੌਰ ਨੇ ਕੀਤੇ ਹੋਰ ਵੱਡੇ ਖੁਲਾਸੇ! ਰੂਹ ਕੰਬਾ ਦੇਣਗੀਆਂ ਬਹਾਦਰ ਕੁੜੀ ਦੀਆਂ ਗੱਲਾਂ!

ਡਾਕਟਰ ਨੇ ਮੰਗੀ ਮੁਆਫੀ , ਮੈਡੀਕਲ ਬੋਰਡ ਕਰੇਗਾ ਜਾਂਚ
ਉਨ੍ਹਾਂ ਨੇ ਡਾ.ਗਰੀਨ ਨੂੰ ਕਿਹਾ ਕਿ ਉਹ ਸੁਣਵਾਈ ਨੂੰ ਉਸ ਸਮੇਂ ਤੱਕ ਟਾਲ ਰਹੇ ਹਨ ਜਦੋਂ ਉਹ ਕਿਸੇ ਮਰੀਜ਼ ਦਾ ਇਲਾਜ ਨਾ ਕਰ ਰਹੇ ਹੋਣ। ਇਸ ਤੋਂ ਬਾਅਦ ਗਰੀਨ ਨੇ ਮੁਆਫੀ ਮੰਗੀ। ਜਿਸ ’ਤੇ ਜੱਜ ਨੇ ਕਿਹਾ, ਅਸੀ ਲੋਕਾਂ ਨੂੰ ਸਿਹਤਮੰਦ, ਜਿੰਦਾ ਰੱਖਣਾ ਚਾਹੁੰਦੇ ਹਾਂ। ਇਹ ਅਹਿਮ ਹੈ। ਇਸ ’ਚ  ਮੈਡੀਕਲ ਬੋਰਡ ਆਫ ਕੈਲੀਫੋਰਨਿਆ  ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button