Breaking NewsD5 specialInternationalNews

ਮਰਨ ਤੋਂ ਬਾਅਦ ਫਿਰ ਜ਼ਿੰਦਾ ਹੋਈ ਕੁੜੀ ਨੇ ਉਡਾਏ ਡਾਕਟਰਾਂ ਅਤੇ ਪਰਿਵਾਰ ਵਾਲਿਆਂ ਦੇ ਹੋਸ਼

ਜਕਾਰਤਾ : ਇੰਡੋਨੇਸ਼ੀਆ ‘ਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਇੱਥੇ 12 ਸਾਲ ਦੀ ਇੱਕ ਕੁੜੀ ਦੀ ਮੌਤ ਹੋ ਗਈ ਸੀ। ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਕੁੜੀ ਨੂੰ ਇਸਨਾਨ ਕਰਵਾਇਆ ਜਾ ਰਿਹਾ ਸੀ ਤਾਂ ਉਹ ਜ਼ਿੰਦਾ ਹੋ ਗਈ। ਕੁੜੀ ਨਜ਼ਿੰਦਾ ਦੇਖ ਪਰਿਵਾਰ ਵਾਲੇ ਹੈਰਾਨ ਰਹਿ ਗਏ। ਕੁੜੀ 1 ਘੰਟੇ ਤੱਕ ਜ਼ਿੰਦਾ ਰਹੀ ਅਤੇ ਉਸ ਤੋਂ ਬਾਅਦ ਫਿਰ ਉਸਦੀ ਮੌਤ ਹੋ ਗਈ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਸਥਾਨਕ ਮੀਡੀਆ ਮੁਤਾਬਕ ਕੁੜੀ ਮੌਤ ਦੇ ਬਾਅਦ ਜਦੋਂ ਦੁਬਾਰਾ ਜ਼ਿੰਦਾ ਹੋਈ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਧੜਕਨ ਦੁਬਾਰਾ ਚਾਲੂ ਹੋ ਗਈ ਸੀ। ਉਸ ਦਾ ਸਰੀਰ ਵੀ ਗਰਮ ਹੋ ਗਿਆ ਸੀ ਅਤੇ ਉਸ ਵਿਚ ਹਰਕਤ ਸ਼ੁਰੂ ਹੋ ਗਈ। ਕੁੜੀ ਨੂੰ ਦੁਬਾਰਾ ਜ਼ਿੰਦਾ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਕੁੜੀ ਦੇ ਦੁਬਾਰਾ ਜ਼ਿੰਦਾ ਹੋਣ ਦਾ ਖਬਰ ਸੁਣ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਹ ਉਸ ਨੂੰ ਦੇਖਣ ਲਈ ਉਸ ਦੇ ਘਰ ਪਹੁੰਚੇ ਤਾਂ ਜੋ ਕੁੜੀ ਨੂੰ ਆਕਸੀਜਨ ਦਿੱਤੀ ਜਾ ਸਕੇ।

BIG BREAKING- ਪਾਕਿਸਤਾਨ ‘ਚ ਸਿੱਖ ਗ੍ਰੰਥੀ ਦੀ ਧੀ ਨਾ ਵਾਪਰਿਆ ਭਾਣਾ!

ਕਰੀਬ ਇਕ ਘੰਟੇ ਬਾਅਦ ਕੁੜੀ ਦੀ ਮੌਤ ਹੋ ਗਈ। ਕੁੜੀ ਦਾ ਨਾਮ ਸਿਤੀ ਮੁਸਫੁਫਾਹ ਵਾਰਦਾਹ ਦੱਸਿਆ ਜਾ ਰਿਹਾ ਹੈ। ਉਸ ਨੂੰ 18 ਅਗਸਤ ਨੂੰ 6 ਵਜੇ ਹਸਪਤਾਲ ਵਿਚ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ। ਸ਼ਾਮ ਕਰੀਬ 7 ਵਜੇ ਪਰਿਵਾਰ ਵਾਲੇ ਉਸ ਦੀ ਬੌਡੀ ਨੂੰ ਘਰ ਲੈ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਜਿਸ ਦੀ ਮੌਤ ਹੋ ਜਾਂਦੀ ਹੈ, ਉਸ ਦੀ ਨਬਜ਼ ਕਈ ਵਾਰ ਚੱਲਣ ਲੱਗਦੀ ਹੈ। ਕਰੀਬ 82 ਫੀਸਦੀ ਮਾਮਲਿਆਂ ਵਿਚ ਅਜਿਹਾ ਮੌਤ ਦੇ 10 ਮਿੰਟ ਬਾਅਦ ਹੁੰਦਾ ਹੈ।

ਜੇਠ ਰੱਖਦਾ ਸੀ ਭਰਜਾਈ ਦੀ ਕੀਮਤੀ ਚੀਜ਼ ‘ਤੇ ਅੱਖ!

ਕੁੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਸਰੀਰ ਦਾ ਤਾਪਮਾਨ ਗਰਮ ਹੋ ਗਿਆ। ਕੁੜੀ ਦੀਆਂ ਬੰਦ ਅੱਖਾਂ ਦੁਬਾਰਾ ਖੁੱਲ੍ਹ ਗਈਆਂ। ਅਸੀਂ ਪਾਇਆ ਕਿ ਉਸ ਦਾ ਦਿਲ ਮੁੜ ਧੜਕਨ ਲੱਗਾ ਹੈ ਅਤੇ ਸਰੀਰ ਵਿਚ ਹਰਕਤ ਸ਼ੁਰੂ ਹੋ ਗਈ। ਇਹ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਸਨ।ਕੁੜੀ ਨੂੰ ਦੁਬਾਰਾ ਮੌਤ ਦੇ ਬਾਅਦ ਨਵਾਇਆ ਗਿਆ ਅਤੇ ਦਫਨਾ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button