PunjabTop News

ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਸ਼ੁਰੂ, ਪੁੱਛੇ ਜਾਣਗੇ ਆਹ 33 ਸਵਾਲ

ਦੇਸ਼ ਭਰ ਵਿੱਚ ਜਨਗਣਨਾ ਪ੍ਰੋਗਰਾਮ 2026-27 ਵਿੱਚ ਕਰਵਾਇਆ ਜਾਵੇਗਾ। ਪਹਿਲੇ ਪੜਾਅ ਵਿੱਚ ਪੰਜਾਬ ਸਣੇ ਹਰ ਸੂਬੇ ਵਿੱਚ ਮਈ ਵਿੱਚ ਘਰਾਂ ਦੀ ਲਿਸਟ ਬਣਾਈ ਜਾਵੇਗੀ। ਇਸ ਪਹਿਲਕਦਮੀ ਦੇ ਤਹਿਤ, ਹਰੇਕ ਘਰ ਵਿੱਚ 33 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਦੀ ਇੱਕ ਲਿਸਟ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

ਇਸ ਵਿੱਚ ਰਿਹਾਇਸ਼, ਜੀਵਨ ਸ਼ੈਲੀ ਅਤੇ ਭੋਜਨ ਨਾਲ ਸਬੰਧਤ ਸਵਾਲ ਸ਼ਾਮਲ ਹੋਣਗੇ। ਪਰਿਵਾਰਾਂ ਤੋਂ ਇਹ ਵੀ ਸਵਾਲ ਪੁੱਛੇ ਜਾਣਗੇ ਕਿ ਉਹ ਕਿਹੜੇ ਅਨਾਜ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਘਰਾਂ ਵਿੱਚ ਕਿਹੜੇ ਯੰਤਰ ਵਰਤੇ ਜਾਂਦੇ ਹਨ, ਅਤੇ ਉਨ੍ਹਾਂ ਕੋਲ ਕਿਹੜੇ ਵਾਹਨ ਹਨ।

ਹਰੇਕ ਪਰਿਵਾਰ ਨੂੰ ਇਹ ਸਾਰੀ ਜਾਣਕਾਰੀ ਸਹੀ ਢੰਗ ਨਾਲ ਦੇਣੀ ਪਵੇਗੀ। ਜਨਗਣਨਾ ਦਾ ਪਹਿਲਾ ਪੜਾਅ ਮਈ ਵਿੱਚ ਸ਼ੁਰੂ ਹੋਣ ਵਾਲਾ ਹੈ। ਸਰਕਾਰ ਨੇ ਇਸ ਲਈ ਜ਼ਿਲ੍ਹਾ ਪੱਧਰ ‘ਤੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਘਰ ਪੱਕਾ ਹੈ ਜਾਂ ਕੱਚਾ ਅਤੇ ਇਹ ਕਿਸ ਸਮੱਗਰੀ ਤੋਂ ਬਣਿਆ ਹੈ?

ਸਰਕਾਰ ਵਲੋਂ ਤਿਆਰ ਕੀਤੇ ਗਏ ਸਵਾਲਾਂ ਵਿੱਚੋਂ ਪਹਿਲੇ ਅੱਠ ਸਵਾਲ ਘਰ ਨਾਲ ਸਬੰਧਤ ਹਨ। ਇਹਨਾਂ ਵਿੱਚ ਘਰ ਦਾ ਨੰਬਰ ਅਤੇ ਇਸਦੀ ਸਥਿਤੀ ਸ਼ਾਮਲ ਹੈ। ਕੀ ਘਰ ਕੱਚਾ ਹੈ ਜਾਂ ਪੱਕਾ, ਅਤੇ ਕੰਧਾਂ, ਛੱਤ ਅਤੇ ਫਰਸ਼ ਕਿਸ ਸਮੱਗਰੀ ਤੋਂ ਬਣਿਆ ਹੈ।

ਕੀ ਘਰ ਕਿਰਾਏ ਦਾ ਹੈ ਜਾਂ ਅਪਣਾ?

ਜਨਗਣਨਾ ਕਰਮਚਾਰੀ ਹਰੇਕ ਘਰ ਦਾ ਦੌਰਾ ਕਰਨਗੇ ਅਤੇ ਪੁੱਛਣਗੇ ਕਿ ਕੀ ਘਰ ਕਿਰਾਏ ਦਾ ਹੈ ਜਾਂ ਆਪਣਾ? ਘਰ ਵਿੱਚ ਕਿੰਨੇ ਕਮਰੇ ਹਨ? ਘਰ ਵਿੱਚ ਕਿੰਨੇ ਵਿਆਹੇ ਜੋੜੇ ਹਨ? ਅਤੇ ਕੀ ਘਰ ਵਿੱਚ ਬਾਥਰੂਮ, ਟਾਇਲਟ ਜਾਂ ਰਸੋਈ ਹੈ? ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਵਾਹਨਾਂ, ਟੀਵੀ ਅਤੇ ਗੈਜੇਟਸ ਬਾਰੇ ਜਾਣਕਾਰੀ ਦੀ ਲੋੜ ਪਵੇਗੀ

ਜਨਗਣਨਾ ਦੌਰਾਨ, ਕਰਮਚਾਰੀ ਤੁਹਾਨੂੰ ਤੁਹਾਡੇ ਵਾਹਨਾਂ, ਘਰੇਲੂ ਗੈਜੇਟਸ, ਜਿਵੇਂ ਕਿ ਮੋਬਾਈਲ ਫੋਨ, ਲੈਪਟਾਪ, ਟੈਬਲੇਟ, ਸਮਾਰਟਫੋਨ, ਇੰਟਰਨੈੱਟ ਪਹੁੰਚ, ਰੇਡੀਓ, ਟਰਾਂਜਿਸਟਰ ਅਤੇ ਹੋਰ ਡਿਵਾਈਸਾਂ ਬਾਰੇ ਪੁੱਛਣਗੇ। ਤੁਹਾਨੂੰ ਇਹ ਸਾਰੀ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੋਏਗੀ।

ਵਿਕਾਸ ਯੋਜਨਾਵਾਂ ਬਣਾਉਣ ਲਈ ਡੇਟਾ ਦੀ ਵਰਤੋਂ ਕੀਤੀ ਜਾਵੇਗੀ

ਜਨਗਣਨਾ 2026 ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ। ਲੋਕ ਇੱਕ ਔਨਲਾਈਨ ਪੋਰਟਲ ਰਾਹੀਂ ਆਪਣੀ ਜਾਣਕਾਰੀ ਦਰਜ ਕਰ ਸਕਣਗੇ। ਇਸ ਨਾਲ ਡੇਟਾ ਇਕੱਠਾ ਕਰਨ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਸ਼ੁੱਧਤਾ ਵਧੇਗੀ।

ਸਰਕਾਰ ਵੱਲੋਂ ਵਿਕਾਸ ਯੋਜਨਾਵਾਂ ਬਣਾਉਣ ਅਤੇ ਲਾਗੂ ਕਰਨ ਲਈ ਜਨਗਣਨਾ ਡੇਟਾ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਪਤਾ ਲੱਗੇਗਾ ਕਿ ਰਾਜ ਵਿੱਚ ਕਿੰਨੇ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੈ।

ਅਗਲੇ ਸਾਲ ਜਨਗਣਨਾ ਦਾ ਦੂਜਾ ਪੜਾਅ

ਪੰਜਾਬ ਸਰਕਾਰ ਨੇ ਜਨਗਣਨਾ 2026 ਨੂੰ ਸਫਲ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਨਗਣਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਜਨਗਣਨਾ ਦਾ ਦੂਜਾ ਪੜਾਅ ਅਗਲੇ ਸਾਲ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਤੋਂ ਵਿਸਤ੍ਰਿਤ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਜਾਣਕਾਰੀ ਵਿੱਚ ਉਨ੍ਹਾਂ ਦੀ ਸਿੱਖਿਆ, ਰੁਜ਼ਗਾਰ, ਪਰਿਵਾਰ ਅਤੇ ਹੋਰ ਜਨਸੰਖਿਆ ਸੰਬੰਧੀ ਜਾਣਕਾਰੀ ਸ਼ਾਮਲ ਹੋਵੇਗੀ।

ਮਕਾਨ ਨੰਬਰ ਕਿੰਨਾ ਹੈ?

ਜਨਗਣਨਾ ਹਾਊਸ ਨੰਬਰ ਕਿੰਨਾ ਹੈ?

ਘਰ ਦਾ ਫਰਸ਼ ਕਿਸ ਮੈਟੇਰੀਅਲ ਤੋਂ ਬਣਿਆ ਹੈ?

ਘਰ ਦੀ ਕੰਧ ਕਿਸ ਮੈਟੇਰੀਅਲ ਤੋਂ ਬਣੀ ਹੈ?

ਘਰ ਦੀ ਛੱਤ ਕਿਸ ਮੈਟੇਰੀਅਲ ਤੋਂ ਬਣੀ ਹੈ?

ਘਰ ਦੀ ਵਰਤੋਂ ਕਿਸ ਚੀਜ਼ ਲਈ ਕੀਤੀ ਜਾ ਰਹੀ ਹੈ ਰਹਿਣ ਲਈ ਜਾਂ ਕਾਰੋਬਾਰ ਲਈ?

ਘਰ ਕਿਵੇਂ ਦਾ ਹੈ ਚੰਗਾ ਜਾਂ ਮੁਰੰਮਤ ਲਾਇਕ?

ਪਰਿਵਾਰ ਵਿੱਚ ਕਿੰਨੇ ਜਣੇ ਹਨ?

ਘਰ ਵਿੱਚ ਆਮ ਤੌਰ ਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਹੈ?

ਪਰਿਵਾਰ ਦੇ ਮੁੱਖੀ ਦਾ ਕੀ ਨਾਮ ਹੈ?

ਪਰਿਵਾਰ ਦੀ ਮੁਖੀਆ ਮੇਲ ਜਾਂ ਫੀਮੇਲ?

ਪਰਿਵਾਰ ਦੀ ਮੁਖੀਆ ਕਿਸ ਜਾਤੀ ਨਾਲ ਸਬੰਧ ਰੱਖਦਾ ਹੈ?

ਘਰ ਕਿਰਾਏ ਦਾ ਹੈ ਜਾਂ ਆਪਣਾ?

ਪਰਿਵਾਰ ਕੋਲ ਕਮਰਿਆਂ ਦੀ ਕਿੰਨੀ ਗਿਣਤੀ ਹੈ?

ਘਰ ਵਿੱਚ ਵਿਆਹੇ ਜੋੜੇ ਕਿੰਨੇ ਹਨ?

ਪੀਣ ਦੇ ਪਾਣੀ ਦਾ ਮੁੱਖ ਸਰੋਤ ਕੀ ਹੈ?

ਪੀਣ ਦੇ ਪਾਣੀ ਦੇ ਸਰੋਤ ਦੀ ਉਪਲੱਬਧਤਾ ਕਿਵੇਂ ਦੀ ਹੈ?

ਰੋਸ਼ਨੀ ਦਾ ਮੁਖ ਸਰੋਤ ਕੀ ਹੈ?

ਟਾਇਲਟ ਦੀ ਸੁਵਿਧਾ ਤੱਕ ਪਹੁੰਚ ਕਿਵੇਂ ਦੀ ਹੈ?

ਟਾਇਲਟ ਕਿਵੇਂ ਦਾ ਹੈ?

ਗੰਦੇ ਪਾਣੀ ਦੇ ਨਿਕਾਸੀ ਦੀ ਵਿਵਸਥਾ ਕੀ ਹੈ?

ਬਾਥਰੂਮ ਦੀ ਵਿਵਸਥਾ ਕੀ ਹੈ?

ਰਸੋਈ ਵਿੱਚ ਐਲਪੀਜੀ ਕੁਨੈਕਸ਼ਨ ਹੈ?

ਖਾਣਾ ਕਿਸ ਤੇ ਪਕਾਇਆ ਜਾਂਦਾ ਹੈ?

ਰੇਡੀਓ ਜਾਂ ਟਰਾਂਜਿਸਟਰ ਹੈ ਜਾਂ ਨਹੀਂ?

ਟੈਲੀਵਿਜ਼ਨ ਹੈ ਜਾਂ ਨਹੀਂ?

ਇੰਟਰਨੈੱਟ ਹੈ ਜਾਂ ਨਹੀਂ?

ਲੈਪਟਾਪ ਅਤੇ ਕੰਪਿਊਟਰ ਹੈ ਜਾਂ ਨਹੀਂ?

ਟੈਲੀਫੋਨ, ਸਮਾਰਟਫੋਨ ਹੈ ਜਾਂ ਨਹੀਂ?

ਸਾਈਕਲ, ਸਕੂਟਰ, ਸਕੂਟਰੀ ਹੈ ਜਾਂ ਨਹੀਂ?

ਕਾਰ ਜਾਂ ਜੀਪ ਜਾਂ ਵੈਨ ਹੈ ਜਾਂ ਨਹੀਂ?

ਘਰ ਵਿੱਚ ਕਿਹੜੇ ਅਨਾਜ ਦੀ ਵਰਤੋਂ ਕੀਤੀ ਜਾਂਦੀ ਹੈ?

ਮੋਬਾਈਲ ਨੰਬਰ ਕੀ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button