Breaking NewsD5 specialIndiaNewsPoliticsTop News

ਮਮਤਾ ਬੈਨਰਜੀ ਨੂੰ ਨਵਾ ਝਟਕਾ, ਰਾਜੀਵ ਬੈਨਰਜੀ ਨੇ ਦਿੱਤਾ ਤ੍ਰਿਣਮੂਲ ਵਿਧਾਇਕ ਅਹੁਦੇ ਤੋਂ ਅਸਤੀਫਾ

ਕੋਲਕਾਤਾ : ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਰਾਜੀਵ ਬੈਨਰਜੀ ਨੇ ਸ਼ੁੱਕਰਵਾਰ ਨੂੰ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਮਮਤਾ ਬੈਨਰਜੀ ਮੰਤਰੀ ਮੰਡਲ ਤੋਂ ਵੀ ਤਿਆਗ ਪੱਤਰ ਦੇ ਦਿੱਤਾ ਸੀ। ਦੋਮਜੂਰ ਵਿਧਾਨ ਸਭਾ ਖੇਤਰ ਦੀ ਤਰਜਮਾਨੀ ਕਰਨ ਵਾਲੇ ਬੈਨਰਜੀ ਨੇ ਵਿਧਾਨ ਸਭਾ ਪ੍ਰਧਾਨ ਬਿਮਾਨ ਬੈਨਰਜੀ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਿਆ।

🔴LIVE|ਕੇਂਦਰ ਦਾ ਐਕਸ਼ਨ!ਅੱਧੀ ਰਾਤ ਨੂੰ ਬਾਰਡਰ ਖਾਲ਼ੀ ਕਰਵਾਉਣ ਪਹੁੰਚੀ ਪੁਲਿਸ!ਜਥੇਬੰਦੀਆਂ ਨੂੰ ਪਈ ਬਿਪਤਾ!ਹਾਈਅਲਰਟ ਜਾਰੀ!

ਦੋ ਵਾਰ ਵਿਧਾਇਕ ਚੁਣੇ ਗਏ ਬੈਨਰਜੀ ਨੇ ਕਿਹਾ, ਮੈਂ ਰਾਜ ਵਿਧਾਨ ਸਭਾ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਵਿਧਾਨ ਸਭਾ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਮੈਂ ਪਾਰਟੀ ਮੁਖੀ ਮਮਤਾ ਬੈਨਰਜੀ ਦਾ ਧੰਨਵਾਦ ਅਦਾ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਨੇ ਕਿਹਾ, ਆਉਣ ਵਾਲੇ ਦਿਨਾਂ ‘ਚ ਮੈਂ ਦੋਮਜੂਰ ਵਿਧਾਨ ਸਭਾ ਖੇਤਰ  ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button