Politics

ਮਨਮੋਹਨ ਸਿੰਘ ਦੇ ਬਿਆਨ ਨੂੰ ਸਹੀ ਤਰੀਕੇ ਨਹੀਂ ਲੈ ਸਕਿਆ ਅਕਾਲੀ ਦਲ

ਚੰਡੀਗੜ, 6 ਦਸੰਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਰੋਕਣ ਦੇ ਯਤਨ ਬਾਰੇ ਕੀਤੇ ਖੁਲ•ਾਸੇ ਨੂੰ ਸ਼੍ਰੋਮਣੀ ਅਕਾਲੀ ਦਲ ਸਹੀ ਤਰੀਕੇ ਲੈਣ ਵਿਚ ਬੁਰੀ ਤਰਾਂ ਨਾਕਾਮ ਰਿਹਾ ਹੈ। ਪਾਰਟੀ ਦੇ ਮੁਖੀ ਸੁਖਬੀਰ ਸਿੰਘ ਬਾਦਲ ਤੇ ਇਸਦੇ ਹੋਰ ਲੀਡਰਾਂ ਨੇ ਇਸ ਬਿਆਨ ‘ਤੇ ਵੱਖੋ ਵੱਖ ਪ੍ਰਤੀਕਰਮ ਦੇ ਕੇ ਸਾਬਤ ਕੀਤਾ ਹੈ ਕਿ ਪਾਰਟੀ ਵਿਚ ਇਕ ਰਾਇ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਇਹ ਵੀ ਵੇਖੋ :ਹੁਣ ਫੇਰ ਸੰਸਦ ‘ਚ ਗਰਜਿਆ Bhagwant Mann | ਲਿਆਂਦੀਆਂ ਤ੍ਰੇਲੂੀਆਂ, ਹੁਣ ਕਹੋ ਸ਼ਰਾਬੀ !
ਜਿਥੇ ਸੁਖਬੀਰ ਬਾਦਲ ਨੇ ਡਾ. ਮਨਮੋਹਨ ਸਿੰਘ  ‘ਤੇ ਹਮਲਾ ਕੀਤਾ ਹੈ, ਉਥੇ ਹੀ ਪਾਰਟੀ ਦੇ ਐਮ ਪੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ ਨੇ ਡਾ. ਮਨਮੋਹਨ ਸਿੰਘ ਦੀ ਹਾਂ ਵਿਚ ਹਾਂ ਮਿਲਾਈ ਹੈ। ਉਥੇ ਹੀ ਪਾਰਟੀ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਾਰੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਮੰਗੀ ਹੈ।
ਅਜਿਹਾ ਜਾਪਦਾ ਹੈ ਕਿ ਅਕਾਲੀ ਦਲ ਇਸ ਨਵੇਂ ਖੁਲਾਸੇ ਬਾਰੇ ਕੁਝ ਵੀ ਠੋਸ ਕਰਨ ਵਿਚ ਬੁਰੀ ਤਰਾਂ ਅਸਫਲ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਖੁਲਾਸੇ ਨੇ ਇਹ ਸਾਬਤ ਕੀਤਾ ਹੈ ਕਿ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਕੋਲ ਫੌਜ ਬੁਲਾਉਣ ਦਾ ਸੁਝਾਅ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਜਦੋਂ ਦਿੱਤਾ ਤਾਂ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ।

ਇਹ ਵੀ ਵੇਖੋ : LIVE | ਇਹੀ ਇਨਸਾਫ਼ ਹੈ? Hyderabad News | Telangana ਇਸਦਾ ਅਰਥ ਇਹ ਵੀ ਕਿਹਾ ਜਾ ਸਕਦਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਫੌਜ ਸੱਦਣ ਤੋਂ ਨਾਂਹ ਕਰ ਦਿੱਤੀ। ਇਸ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਰਾਜੀਵ ਗਾਂਧੀ ਨੇ ਖੁਦ ਕਤਲੇਆਮ ਦਾ ਇਸ਼ਾਰਾ ਕੀਤਾ ਸੀ ਤੇ ਇਸਨੂੰ ਆਪਣੇ ‘ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ’ ਵਾਲੇ ਬਿਆਨ ਨਾਲ ਕਤਲੇਆਮ ਨੂੰ ਵਾਜਬ ਵੀ ਠਹਿਰਾਇਆ ਸੀ।

ਇਹ ਵੀ ਵੇਖੋ : ਪਤੀ ਨੇ CCTV ਕੈਮਰੇ ਲਵਾ ਕੇ ਫੜ ਲਈ | Wife in CCTV | Latest News
ਅਕਾਲੀ ਦਲ ਲਈ ਡਾ ਮਨਮੋਹਨ ਸਿੰਘ ਦਾ ਬਿਆਨ ਇਕ ਬਾਰੂਦ ਸਾਬਤ ਹੋ ਸਕਦਾ ਸੀ ਜਿਸਨੂੰ ਪਾਰਟੀ ਕਾਂਗਰਸ ਖਿਲਾਫ ਵਰਤ ਸਕਦੀ ਸੀ ਪਰ ਪਾਰਟੀ ਪ੍ਰਧਾਨ ਸਮੇਤ ਵੱਖ ਵੱਖ ਲੀਡਰਾਂ ਵਿਚ ਇਕ ਰਾਇ ਨਾ ਹੋਣ ਕਾਰਨ ਪਾਰਟੀ ਨੇ ਇਹ ਮੌਕਾ ਖੁੰਝਾ ਲਿਆ ਹੈ। ਹੁਣ ਨਵੇਂ ਸਿਰੇ ਤੋਂ ਅਕਾਲੀ ਦਲ ਜੇਕਰ ਯਤਨ ਕਰਦਾ ਹੈ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Published by Gaganpreet

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button