NewsBreaking NewsD5 specialPoliticsPunjab

ਮਨਪ੍ਰੀਤ ਬਾਦਲ ਤੋਂ ਸੁਣੋ ਮੁੱਖ ਸਕੱਤਰ ਦੀ ਮੁਆਫੀ ਵਾਲੀ ਪੂਰੀ ਕਹਾਣੀ, ਸੁਣੋ ਕਿਵੇਂ ਮੰਤਰੀਆਂ ਅੱਗੇ ਝੁਕੇ ਕਰਨ ਅਵਤਾਰ

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ‘ਚ ਚੱਲਦਾ ਆ ਰਿਹਾ ਵਿਵਾਦ ਆਖਿਰ ਖਤਮ ਹੋ ਗਿਆ ਹੈ। ਮੁੱਖ ਸਕੱਤਰ ਨੇ ਬੀਤੇ ਦਿਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਿੱਚ ਹੋਈ ਕੈਬੀਨਟ ਬੈਠਕ ਦੌਰਾਨ ਸਾਰੇ ਮੰਤਰੀਆਂ ਤੋਂ ਮਾਫੀ ਮੰਗ ਲਈ ਹੈ। ਕੈਬੀਨਟ ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮੁੱਖ ਸਕੱਤਰ ਦੇ ਵੱਲੋਂ ਮਾਫੀ ਮੰਗਣ ਤੋਂ ਬਾਅਦ ਇਹ ਵਿਵਾਦ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰਨ ਅਵਤਾਰ ਦੇ ਵੱਲੋਂ ਉਨ੍ਹਾਂ ਤੋਂ ਤਿੰਨ ਵਾਰ ਮਾਫੀ ਮੰਗੀ ਗਈ।

ਮੁੱਖ ਸਕੱਤਰ ਦੀ ਮਾਫ਼ੀ ‘ਤੇ ਫਸੀ Sarkar ! ਨਕਲੀ ਬੀਜਾਂ ‘ਤੇ ਘਿਰੇ ਮੰਤਰੀ Sukhjinder Randhawa | D5 Channel

ਮੰਤਰੀ ਨੇ ਦੱਸਿਆ ਕਿ ਜਦੋਂ ਇਹ ਵਿਵਾਦ ਹੋਇਆ ਸੀ ਤਾਂ ਪਹਿਲੀ ਵਾਰ ਮੁੱਖ ਸਕੱਤਰ ਨੇ ਉਨ੍ਹਾਂ ਨੂੰ ਫ਼ੋਨ ਕਰਕੇ, ਦੂਜੀ ਵਾਰ ਉਨ੍ਹਾਂ ਦੇ ਪਿੰਡ ਬਾਦਲ ਪਹੁੰਚ ਕੇ ਅਤੇ ਤੀਜੀ ਵਾਰ ਉਨ੍ਹਾਂ ਨੇ ਕੈਬਨਿਟ ਤੋਂ ਫਿਰ ਆਪਣੇ ਸੁਭਾਅ ਲਈ ਮਾਫੀ ਮੰਗ ਲਈ ਹੈ। ਮਨਪ੍ਰੀਤ ਨੇ ਕਿਹਾ ਕਿ ਮਨੁੱਖ ਤੋਂ ਗਲਤੀ ਹੋ ਜਾਂਦੀ ਹੈ ਅਤੇ ਮਨੁੱਖ ਗਲਤੀਆਂ ਦਾ ਪੁਤਲਾ ਹੈ। ਜੇਕਰ ਕੋਈ ਤਿੰਨ ਵਾਰ ਮਾਫੀ ਮੰਗੇ ਅਤੇ ਉਸਨੂੰ ਕੋਈ ਮਾਫ ਨਾ ਕਰੇ ਤਾਂ ਉਹ ਮਨੁੱਖ ਹੈਂਕੜ ਵਿੱਚ ਹੁੰਦਾ ਹੈ। ਇਸ ਲਈ ਪੰਜਾਬ ਕੈਬਨਿਟ ਨੇ ਕਰਨ ਅਵਤਾਰ ਸਿੰਘ ਦੇ ਸੁਭਾਅ ਨੂੰ ਨਜ਼ਰ – ਅੰਦਾਜ਼ ਕਰ ਦਿੱਤਾ ਹੈ। ਇਸਦੇ ਨਾਲ ਹੀ ਇਹ ਵਿਵਾਦ ਵੀ ਖਤਮ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੰਤਰੀਆਂ ਅਤੇ ਅਫਸਰਸ਼ਾਹੀ ਵਿੱਚ ਵਿਵਾਦ ਹੋਇਆ ਹੋਵੇ।

CONGRESS ਮੰਤਰੀ ਨੇ ਘੇਰੀ ਆਪਣੀ ਹੀ ਸਰਕਾਰ CAPTAIN ‘ਤੇ ਹੀ ਚੁੱਕੇ ਸਵਾਲ, ਸਰਕਾਰ ਤੇ ਪੱਤਰਕਾਰ ਵੀ ਹੋਏ ਹੈਰਾਨ

ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਜਦੋਂ ਕਿ ਅਫਸਰ ਦਾ 35 ਸਾਲ ਦਾ ਹੈ। ਲਿਹਾਜ਼ਾ ਵਿਧਾਇਕ ਨੇ ਲੋਕਾਂ ਨੂੰ ਜਵਾਬ ਦੇਣਾ ਹੁੰਦਾ ਹੈ, ਇਸ ਲਈ ਉਹ ਜ਼ਲਦੀ ਵਿੱਚ ਹੁੰਦੇ ਹਨ।ਮਨਪ੍ਰੀਤ ਨੇ ਕਿਹਾ ਕਿ 5 ਸਾਲ ਅਤੇ 35 ਸਾਲ ਸਾਲ ਦੀ ਚਾਲ ਕਈ ਵਾਰ ਨਹੀਂ ਮਿਲਦੀ। ਇਸ ਲਈ ਕਈ ਵਾਰ ਅਜਿਹੇ ਵਿਵਾਦ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਸਬੰਧਤ ਅਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਕੀ ਰਾਜਾਂ ਨੂੰ ਦੇਖਦੇ ਹੋਏ ਅਤੇ ਕੇਂਦਰ ਦੇ ਫ਼ੈਸਲੇ ਤੋਂ ਬਾਅਦ ਹੀ ਕੋਈ ਕਦਮ ਚੁੱਕੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button