ਇੰਫਾਲ ਪੱਛਮੀ ਜ਼ਿਲੇ ਦੇ ਸਗੋਲਬੰਦ ਇਲਾਕੇ ‘ਚ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜਵਾਈ ਅਤੇ ਭਾਜਪਾ ਵਿਧਾਇਕ ਆਰਕੇ ਇਮੋ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਹੱਤਿਆਵਾਂ ‘ਤੇ ‘ਉਚਿਤ ਕਾਰਵਾਈ’ ਦੀ ਮੰਗ ਕੀਤੀ ਅਤੇ ਅਧਿਕਾਰੀਆਂ ਨੂੰ ’24 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ’ ਦੀ ਅਪੀਲ ਕੀਤੀ।
ਇਸ ਦੌਰਾਨ ਪ੍ਰਦਰਸ਼ਨਕਾਰੀ ਕੇਸ਼ਮਥੋਂਗ ਹਲਕੇ ਦੇ ਟਿਦੀਮ ਰੋਡ ਸਥਿਤ ਆਜ਼ਾਦ ਵਿਧਾਇਕ ਸਪਮ ਨਿਸ਼ੀਕਾਂਤ ਸਿੰਘ ਦੀ ਰਿਹਾਇਸ਼ ‘ਤੇ ਇਕੱਠੇ ਹੋਏ ਅਤੇ ਵਿਧਾਇਕ ਦੀ ਮਲਕੀਅਤ ਵਾਲੇ ਸਥਾਨਕ ਅਖਬਾਰ ਦੇ ਦਫਤਰ ‘ਤੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਗਿਆ ਕਿ ਵਿਧਾਇਕ ਸੂਬੇ ਤੋਂ ਬਾਹਰ ਹਨ। ਭੀੜ ਨੇ ਇਮਾਰਤ ਦੇ ਬਾਹਰ ਆਰਜ਼ੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਇਆ। ਇੰਫਾਲ ਪੱਛਮੀ ਜ਼ਿਲ੍ਹਾ ਮੈਜਿਸਟ੍ਰੇਟ ਟੀ. ਕਿਰਨਕੁਮਾਰ ਨੇ ਹਿੰਸਾ ਤੋਂ ਬਾਅਦ ਸ਼ਨੀਵਾਰ ਸ਼ਾਮ 4:30 ਵਜੇ ਤੋਂ ਕਰਫਿਊ ਲਗਾਉਣ ਦਾ ਹੁਕਮ ਜਾਰੀ ਕੀਤਾ।
ਇੱਥੇ ਸੋਮਵਾਰ ਨੂੰ ਜੀਰੀਬਾਮ ਤੋਂ ਲਾਪਤਾ ਹੋਏ ਛੇ ਵਿਅਕਤੀਆਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਜੀਰੀ ਨਦੀ ਵਿੱਚ ਤੈਰਦੀਆਂ ਮਿਲੀਆਂ ਹਨ। ਆਸਾਮ ਦੇ ਸਿਲਚਰ ‘ਚ ਬੀਤੀ ਰਾਤ ਇਕ ਔਰਤ ਅਤੇ ਦੋ ਬੱਚਿਆਂ ਦੀਆਂ ਅਣਪਛਾਤੀਆਂ ਲਾਸ਼ਾਂ ਲਿਆਂਦੀਆਂ ਗਈਆਂ ਅਤੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ‘ਚ ਰੱਖੀਆਂ ਗਈਆਂ।
ਅਧਿਕਾਰੀ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਪਛਾਣ ਲਈ ਤਸਵੀਰਾਂ ਇਕੱਠੀਆਂ ਕਰ ਲਈਆਂ ਹਨ। ਜਿਰੀਬਾਮ ‘ਚ ਸਹੂਲਤਾਂ ਦੀ ਘਾਟ ਕਾਰਨ ਇਲਾਕੇ ‘ਚ ਮਿਲੀਆਂ ਲਾਸ਼ਾਂ ਦਾ ਪੋਸਟਮਾਰਟਮ ਸਿਲਚਰ ‘ਚ ਕਰਵਾਇਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.