IndiaTop News

ਭੋਪਾਲ-ਦਿੱਲੀ Vande Bharat Express ‘ਚ ਲੱਗੀ ਅੱਗ

ਭੋਪਾਲ-ਦਿੱਲੀ Vande Bharat Express ਵਿੱਚ ਅਚਾਨਕ ਅੱਗ ਲੱਗ ਗਈ। ਸੋਮਵਾਰ ਸਵੇਰੇ ਭੋਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਈ ਵੰਦੇ ਭਾਰਤ ਟਰੇਨ ਦੇ ਵਿਦਿਸ਼ਾ ਨੇੜੇ ਬੈਟਰੀ ਬਾਕਸ ‘ਚ ਅੱਗ ਲੱਗ ਗਈ, ਹਾਲਾਂਕਿ ਰੇਲਵੇ ਨੇ ਸਮੇਂ ‘ਤੇ ਅੱਗ ‘ਤੇ ਕਾਬੂ ਪਾ ਲਿਆ। ਇਸ ਘਟਨਾ ‘ਚ ਕੋਈ ਵੀ ਰੇਲਵੇ ਯਾਤਰੀ ਜ਼ਖਮੀ ਨਹੀਂ ਹੋਇਆ ਹੈ।

Moosewala ਦੇ ਮਾਪੇ ਹੋਏ ਹੈਰਾਨ! NIA ਦੀ ਜਾਂਚ ‘ਚ ਹੋਇਆ ਖੁਲਾਸਾ! ਕਤਲ ਮਾਮਲੇ ‘ਚ ਨਵਾਂ ਮੋੜ

ਵੰਦੇ ਭਾਰਤ ਟਰੇਨ ਨੂੰ ਵਿਦਿਸ਼ਾ ਦੇ ਕੁਰਵਈ ਸਟੇਸ਼ਨ ਤੋਂ ਸਵੇਰੇ 10:30 ਵਜੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਡੀਆਰਐਮ ਨਾਲ ਗੱਲ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਲਈ। ਜਾਣਕਾਰੀ ਮੁਤਾਬਕ ਕੁਰਵਈ ਕੈਥੋਰਾ ਨੇੜੇ ਵੰਦੇ ਭਾਰਤ ਐਕਸਪ੍ਰੈੱਸ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਸੀ-14 ਕੋਚ ‘ਚ ਅੱਗ ਲੱਗ ਗਈ। ਇਸ ਕੋਚ ਵਿੱਚ 36 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਗੱਡੀ ਨੂੰ ਸਵੇਰੇ 7:10 ਵਜੇ ਕੁਰਵਈ ਵਿਖੇ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

BJP ਨੇ ਪੱਟਿਆ ਇਕ ਹੋਰ Congress Leader! Raja Warring ਦੇ ਹੱਥੋਂ ਜਾਊ ਪ੍ਰਧਾਨਗੀ? | D5 Channel Punjabi

ਵੰਦੇ ਭਾਰਤ ਐਕਸਪ੍ਰੈਸ ਟਰੇਨ ਭੋਪਾਲ ਤੋਂ ਹਜ਼ਰਤ ਨਿਜ਼ਾਮੂਦੀਨ ਜਾ ਰਹੀ ਸੀ। ਇਹ ਸਵੇਰੇ 5:40 ‘ਤੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਸੀ।ਭਾਰਤੀ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਵੰਦੇ ਭਾਰਤ ਟਰੇਨ ਦੇ ਬੈਟਰੀ ਬਾਕਸ ‘ਚ ਲੱਗੀ ਸੀ, ਜਿਸ ‘ਤੇ ਕਾਬੂ ਪਾ ਲਿਆ ਗਿਆ ਹੈ। ਇਲੈਕਟ੍ਰੀਕਲ ਆਈਸੋਲੇਸ਼ਨ ਕੀਤਾ ਜਾ ਰਿਹਾ ਹੈ ਅਤੇ ਟਰੇਨ ਜਲਦੀ ਹੀ ਸ਼ੁਰੂ ਹੋ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button