NewsBreaking NewsD5 specialPunjab

ਭੂੰਡ ਆਸ਼ਕ ਬਣੇ ਥਾਣੇਦਾਰ ਦਾ ਲੋਕਾਂ ਨੇ ਲਿਆ ਰਿਮਾਂਡ ! ਫੇਰ ਅੱਡੇ ‘ਤੇ ਹੋ ਗਈ ਦੇ ਥੱਪੜ! ਦੇ ਥੱਪੜ! (ਵੀਡੀਓ)

ਰੂਪਨਗਰ : ਲੋਕਾਂ ਦੀ ਭੀੜ ‘ਚ ਖੜਾ ਮੂੰਹ ‘ਤੇ ਥੱਪੜ ਖਾਣ ਵਾਲਾ ਇਹ ਕੋਈ ਆਮ ਵਿਅਕਤੀ ਨਹੀਂ ਹੈ ਇਹ ਪੰਜਾਬ ਪੁਲਿਸ ਦਾ ਏਐੱਸਆਈ ਹੈ। ਜਿਸ ਨੇ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਹੁਣ ਅਸੀਂ ਤਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਪੀੜਤ ਲੜਕੀ ਮੁਤਾਬਕ ਉਹ ਬੱਸ ‘ਚ ਚੰਡੀਗੜ੍ਹ ਤੋਂ ਰੋਪੜ ਆ ਰਹੀ ਸੀ ਤਾਂ ਇਸੇ ਦੌਰਾਨ ਬੱਸ ‘ਚ ਏਐਸਆਈ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ।

Read Also ਘਰਵਾਲੀ ਨੇ ਰਾਤ ਨੂੰ ਘਰੇ ਬੁਲਾਏ 2 ਆਸ਼ਕ, ਪਤੀ ਨੇ ਮਾਰਿਆ ਛਾਪਾ, ਗਲਤ ਕੰਮ ਕਰਦੇ ਫੜ੍ਹੇ

ਜਿਸ ਤੋਂ ਬਾਅਦ ਕੁੜੀ ਵੱਲੋਂ ਆਪਣੇ ਪਰਿਵਾਰ ਮੈਂਬਰਾਂ ਨੂੰ ਫੋਨ ਕੀਤਾ ਗਿਆ। ਰੋਪੜ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਨੇ ਏਐੱਸਆਈ ਨੂੰ ਫੜ ਕੇ ਖੂਬ ਕੁੱਟਾਪਾ ਚਾੜ੍ਹਿਆ। ਇਸ ਬਾਰੇ ਜਦੋਂ ਸਾਡੇ ਪੱਤਰਕਾਰ ਨੇ ਏਐਸਆਈ ਨਾਲ ਉਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ‘ਤੇ ਲੱਗੇ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ।

ਇਸ ਸਾਰੇ ਮਾਮਲੇ ਬਾਰੇ ਜਾਣਕਰੀ ਦਿੰਦੇ ਹੋਏ ਐੱਸ.ਐਚ.ਓ ਨੇ ਦੱਸਿਆ ਕਿ ਲੜਕੀ ਨਾਲ ਛੇੜਛਾੜ ਦਾ ਮਾਮਲਾ ਸੀ ਜਿਸ ਤੋਂ ਏਐੱਸਆਈ ਨੇ ਮਾਫੀ ਮੰਗ ਲਈ ਹੈ। ਦੱਸ ਦਈਏ ਕਿ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੁੰਦਾ ਹੈ ਪਰ ਜੇਕਰ ਪੁਲਿਸ ਅਧਿਕਾਰੀ ਹੀ ਅਜਿਹੀਆਂ ਸ਼ਰਮਨਾਕ ਹਰਕਤਾਂ ਨੂੰ ਅੰਜਾਮ ਦੇਣ ਲੱਗ ਜਾਣ ਤਾਂ ਲੋਕ ਕਿਸ ‘ਤੇ ਵਿਸ਼ਵਾਸ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button