
ਸੁਲਤਾਨਪੁਰ ਰੋਡ ‘ਤੇ ਪਿੰਡ ਭਵਾਨੀ ਪੁਰ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਇੱਕ ਨੌਜਵਾਨ ਕਾਰ ਚਾਲਕ ਦੀ ਮੌਤ ਹੋ ਗਈ।
ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਗੱਡੀ ਸੜਕ ਦੇ ਕਿਨਾਰੇ ਤੋਂ ਲੱਥ ਗਈ ਅਤੇ ਰੇਲਿੰਗ ਨੂੰ ਤੋੜਦੇ ਹੋਏ 10 ਫੁੱਟ ਹੇਠਾਂ ਉਤਰ ਗਈ। ਨਾਲ ਹੀ ਗੱਡੀ ਦੀਆਂ ਪਲਟੀਆਂ ਲੱਗ ਗਈਆਂ ਜਿਸ ਕਾਰਨ ਏਅਰ ਬੈਗ ਖੁੱਲਣ ਦੇ ਬਾਵਜੂਦ ਵੀ ਕਾਰ ਚਾਲਕ ਦੀ ਜਾਨ ਨਹੀਂ ਬਚ ਸਕੀ।
ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਸ਼ਨਾਖਤ 28 ਸਾਲਾਂ ਤਰਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦਬੁਲੀਆ ਜੋ ਕਿ ਸੁਲਤਾਨਪੁਰ ਲੋਧੀ ਦੇ ‘ਆਪ’ ਹਲਕਾ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਅਤੇ ਇਮਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਚੀਮਾ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ ਇਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਟੱਕਰ ਮਾਰਨ ਵਾਲੇ ਟਰੱਕ ‘ਤੇ ‘ਰਾਣਾ ਸ਼ੂਗਰ’ ਲਿਖਿਆ ਹੋਇਆ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਤਰਨਦੀਪ ਸਿੰਘ ਬਾਸਕਿਟਬਾਲ ਦਾ ਖਿਡਾਰੀ ਸੀ ਜੋ ਬਾਸਕਿਟਬਾਲ ਦੇ ਵਿੱਚ ਨੈਸ਼ਨਲ ਖੇਡ ਚੁੱਕਿਆ ਸੀ ਤਰਨਦੀਪ ਅਜੇ ਕੁਆਰਾ ਸੀ ਅਤੇ ਕੋਚ ਦੇ ਵਜੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਚਿੰਗ ਦਿੰਦਾ ਸੀ। ਇੱਕ ਨਾਮਵਰ ਖਿਡਾਰੀ ਵਜੋਂ ਇਲਾਕੇ ਅੰਦਰ ਨਾਮਣਾ ਖੱਟਣ ਵਾਲਾ ਅਤੇ ਬੇਹਦ ਮਿਹਨਤੀ ਕਿਸਮ ਦਾ ਇਨਸਾਨ ਸੀ। ਜਿਸ ਦੇ ਅੱਜ ਅਕਾਲ ਚਲਾਣੇ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.