ਭਾਸ਼ਣ ਦਿੰਦੇ-ਦਿੰਦੇ ਸੁੱਕ ਗਿਆ ਮਹਿਲਾ ਅਧਿਕਾਰੀ ਦਾ ਗਲ, ਪਾਣੀ ਦਾ ਗਿਲਾਸ ਲੈ ਕੇ ਖੁਦ ਪਹੁੰਚੀ ਵਿੱਤ ਮੰਤਰੀ

ਮੁੰਬਈ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Sitharaman) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ (ਐਨ.ਐਸ.ਡੀ.ਐਲ.) ਦੀ ਮੈਨੇਜਿੰਗ ਡਾਇਰੈਕਟਰ ਪਦਮਜਾ ਚੁੰਦੁਰੂ ਨੂੰ ਮੰਚ ’ਤੇ ਖ਼ੁਦ ਪਾਣੀ ਦਿੰਦੀ ਹੋਈ ਨਜ਼ਰ ਆਈ। ਵਾਇਰਲ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਪਦਮਜਾ ਭਾਸ਼ਣ ਵਿਚਾਲੇ ਰੁੱਕਦੀ ਹੈ ਅਤੇ ਕਿਸੇ ਨੂੰ ਪਾਣੀ ਦੇਣ ਦਾ ਇਸ਼ਾਰਾ ਕਰਦੀ ਹੈ।
News Faridkot : AAP ਲੀਡਰ ਦਾ ਨਸ਼ੇ ‘ਤੇ ਵੱਡਾ ਐਲਾਨ | D5 Channel Punjabi
ਕੁਝ ਦੇਰ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ੁਦ ਆਉਂਦੀ ਹੈ ਅਤੇ ਗਿਲਾਸ ਦੇ ਨਾਲ ਪਾਣੀ ਦੀ ਬੋਤਲ ਵੀ ਪਦਮਜਾ ਨੂੰ ਦਿੰਦੀ ਹੈ। ਇਸ ਦੌਰਾਨ ਐਨ.ਐਸ.ਡੀ.ਐਲ. ਦੀ ਮੈਨੇਜਿੰਗ ਡਾਇਰੈਕਟਰ ਥੋੜ੍ਹੀ ਝਿਜਕਦੀ ਹੈ ਅਤੇ ਉਨ੍ਹਾਂ ਨੂੰ ਧੰਨਵਾਦ ਕਹਿੰਦੀ ਹੈ। ਇਸ ਦਰਮਿਆਨ ਹਾਲ ’ਚ ਮੌਜੂਦ ਲੋਕ ਤਾੜੀਆਂ ਵਜਾਉਣ ਲੱਗਦੇ ਹਨ।
Navjot Sidhu Meeting : Sidhu ਹੋਊ ਪਾਰਟੀ ’ਚੋ ਬਾਹਰ? ਹਾਈਕਮਾਨ ਨੇ ਸੱਦੀ ਮੀਟਿੰਗ,ਕੇਂਦਰ ਦੀ AAP ’ਤੇ ਡਿੱਗੂ ਗਾਜ਼!
ਇਹ ਵੀਡੀਓ ਸ਼ਨੀਵਾਰ ਨੂੰ ਐਨ.ਐਸ.ਡੀ.ਐਲ. ਦੀ ਸਿਵਲਰ ਜੁਬਲੀ ਦੇ ਪ੍ਰੋਗਰਾਮ ਦਾ ਹੈ, ਜੋ ਮੁੰਬਈ ’ਚ ਆਯੋਜਿਤ ਹੋਇਆ ਸੀ। ਇਸ ਪ੍ਰੋਗਰਾਮ ’ਚ ਵਿੱਤ ਮੰਤਰੀ ਨੇ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ’ਚ ਵਿਦਿਆਰਥੀਆਂ ਲਈ ਐਨ.ਐਸ.ਡੀ.ਐਲ. ਦੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ‘ਮਾਰਕੀਟ ਦਾ ਏਕਲਵਯ’ ਦਾ ਸ਼ੁੱਭ ਆਰੰਭ ਕੀਤਾ।
This graceful gesture by FM Smt. @nsitharaman ji reflects her large heartedness, humility and core values.
A heart warming video on the internet today. pic.twitter.com/isyfx98Ve8
— Dharmendra Pradhan (@dpradhanbjp) May 8, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.