PunjabTop News

ਭਾਰੀ ਮੀਂਹ ਨਾਲ ਸੈਲਾਬ, ਚੱਕੀ ਦਰਿਆ ‘ਤੇ ਬਣਿਆ ਰੇਲਵੇ ਪੁੱਲ ਟੁੱਟਿਆ

ਪਠਾਨਕੋਟ : ਪਹਾੜਾਂ ਦੀ ਰਾਣੀ ਕਹੀ ਜਾਣ ਵਾਲੀ ਪਠਾਨਕੋਟ ਤੋਂ ਹਿਮਾਚਲ ਦੇ ਜੋਗਿੰਦਰ ਨਗਰ ਜ਼ਿਲ੍ਹਾ ਕਾਂਗੜਾ ਤੱਕ ਜਾਣ ਵਾਲੀ ਟਰੇਨ ਦੇ ਰਸਤੇ ‘ਚ ਹਿਮਾਚਲ ਦੇ ਦਾਖ਼ਲ ਪੁਆਇੰਟ ਚੱਕੀ ਪੜਾਅ ਵਿਖੇ ਰੇਲਵੇ ਪੁਲ ਡਿੱਗਣ ਨਾਲ ਰੇਲਵੇ ਲਾਈਨ ਚੱਕੀ ਦਰਿਆ ਦੇ ਤੇਜ਼ ਵਹਾਅ ਪਾਣੀ ‘ਚ ਰੁੜ੍ਹ ਗਈ।

CBI Raids Sisodia : Manish Sisodia ਦੇ ਘਰੋਂ CBI ਦੇ ਹੱਥ ਲੱਗੇ ਅਹਿਮ ਸਬੂਤ | D5 Channel Punjabi

ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਇਹ ਪੁਲ ਬਹੁਤ ਹੀ ਇਤਿਹਾਸਕ ਸੀ ਤੇ ਇਸ ਪੁਲ ਦੇ ਡਿੱਗਣ ਪਿੱਛੇ ਇਕ ਕਾਰਨ ਪਾਣੀ ਦਾ ਤੇਜ਼ ਵਹਾਅ ਹੈ ਤੇ ਦੂਜਾ ਚੱਕੀ ਦਰਿਆ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ਵੀ ਇਸ ਦਾ ਵੱਡਾ ਕਾਰਨ ਹੈ। ਇੱਥੇ ਦੱਸਣਯੋਗ ਹੈ ਕਿ ਚੱਕੀ ਦਰਿਆ ‘ਚ ਲਗਾਤਾਰ ਵੱਧ ਰਹੇ ਪਾਣੀ ਦੇ ਕਾਰਨ ਰੇਲ ਵਿਭਾਗ ਵਲੋਂ ਕੁਝ ਸਮਾਂ ਪਹਿਲਾਂ ਹੀ ਇਸ ਰੂਟ ‘ਤੇ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button