Breaking NewsD5 specialIndiaNewsTop News

 ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ‘ਚ ਆਵਾਜਾਈ ਠੱਪ, ਠੰਡ ਤੋਂ ਰਾਹਤ ਦੇ ਹਾਲੇ ਨਹੀਂ ਆਸਾਰ 

ਸ਼ਿਮਲਾ :  ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਥਾਵਾਂ ‘ਚ ਭਾਰੀ ਬਰਫ਼ਬਾਰੀ ਆਵਾਜਾਈ ਠੱਪ ਹੋ ਗਈ ਹੈ, ਜਿਸ ਕਾਰਨ ਉੱਪਰੀ ਹਿੱਸਾ ਪੂਰੀ ਤਰ੍ਹਾਂ ਨਾਲ ਸੜਕ ਮਾਰਗ ਤੋਂ ਕੱਟ ਗਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਠਿਯੋਗ-ਚੋਪਾਲ ਰੋਡ ਖਿੜਕੀ ਕੋਲ, ਠਿਯੋਗ-ਰੋਹਡੂ ਰੋਡ ਖੜਾਪੱਥਰ ਕੋਲ, ਠਿਯੋਗ-ਰਾਮਪੁਰ ਨਾਰਕੰਡਾ ਤੋਂ, ਸ਼ਿਮਲਾ-ਠਿਯੋਗ ਰੋਡ ਕੁਫਰੀ-ਗਾਲੂ-ਫਾਗੂ ਕੋਲ ਬੰਦ ਹੈ। ਰਾਮਪੁਰ ਲਈ ਵਾਇਆ ਧਾਮੀ-ਕਿਗਲ ਹੁੰਦੇ ਹੋਏ ਬੱਸ ਭੇਜੀ ਜਾ ਰਹੀ ਹੈ। ਸ਼ਿਮਲਾ ਸ਼ਹਿਰ ਦੀਆਂ ਸੜਕਾਂ ਵੀ ਬਰਫ਼ ਨਾਲ ਢੱਕੀਆਂ ਗਈਆਂ ਹਨ ਅਤੇ ਸੜਕਾਂ ਸਾਫ਼ ਕਰਨ ਦਾ ਕੰਮ ਰਾਸ਼ਟਰੀ ਰਾਜਮਾਰਗ ਅਥਾਰਟੀ, ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਕਰ ਰਹੇ ਹਨ।

ਕੈਪਟਨ ਨੇ ਸਿਆਸਤ ‘ਚ ਪਾਤਾ ਗਾਹ! ਮੈਦਾਨ ‘ਚ ਉਤਾਰੀ ਆਪਣੀ ਫੌਜ | D5 Channel Punjabi

ਰਾਜਧਾਨੀ ਸ਼ਿਮਲਾ ਦੇ ਨੇੜੇ-ਤੇੜੇ ਟੂਟੂ, ਸਮਰਹਿਲ, ਬਾਲੂਗੰਜ, ਵਿਕਰੀ ਟਨਲ, ਲੱਕੜ ਬਾਜ਼ਾਰ, ਸੰਜੌਲੀ ਛੋਟਾ ਸ਼ਿਮਲਾ ਆਦਿ ਥਾਂਵਾਂ ‘ਤੇ ਆਵਾਜਾਈ ਦੀ ਵਿਵਸਥਾ ਠੱਪ ਪਈ ਹੈ। ਸੂਬੇ ਦੇ ਹੇਠਲੇ ਇਲਾਕਿਆਂ ‘ਚ ਮੀਂਹ ਪੈਣ ਕਾਰਨ ਪੂਰੇ ਪ੍ਰਦੇਸ਼ ‘ਚ ਠੰਡ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਸ਼ਿਮਲਾ, ਕੁੱਲੂ, ਲਾਹੌਲ ਸਪੀਤੀ, ਕਿੰਨੌਰ, ਚੰਬਾ ‘ਚ ਬਰਫ਼ਬਾਰੀ ਦਾ ਦੌਰਾ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਸੋਲਨ, ਬਿਲਾਸਪੁਰ, ਊਨਾ, ਹਮੀਰਪੁਰ, ਮੰਡੀ, ਕਾਂਗੜਾ ਅਤੇ ਸਿਰਮੌਰ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button