SportsTop News

 ਭਾਰਤ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ’ਚੋਂ ਹੋਇਆ ਬਾਹਰ, ਅਰਜਨਟੀਨਾ ਨੇ 5-3 ਤੋਂ ਹਰਾਇਆ

ਭਾਰਤੀ ਪੁਰਸ਼ ਟੀਮ ਹਾਕੀ ਵਰਲਡ ਕੱਪ ਦੇ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ ਹੈ। ਉਸ ਨੂੰ ਏਮਸਟੇਲਵੀਨ ਦੇ ਵੇਗਨਰ ਸਟੇਡੀਅਮ ਵਿਚ ਸੋਮਵਾਰ ਨੂੰ ਅਰਜਨਟੀਨਾ ਨੇ 5-3 ਨਾਲ ਹਰਾਇਆ। ਭਾਰਤ ਨੂੰ ਸੈਮੀਫਾਈਨਲ ਦੀ ਉਮਰ ਬਣਾਏ ਰੱਖਣ ਲਈ ਅਰਜਨਟੀਨਾ ਨੂੰ ਘੱਟੋ-ਘੱਟ 2 ਗੋਲ ਤੋਂ ਹਰਾਉਣਾ ਜ਼ਰੂਰੀ ਸੀ ਪਰ ਖਰਾਬ ਡਿਫੈਂਸ ਕਾਰਨ ਅਰਜਨਟੀਨਾ ਨੇ ਮੈਚ ‘ਤੇ ਕਬਜ਼ਾ ਕਰ ਲਿਆ।ਭਾਰਤ ਨੇ 5 ਮੈਚਾਂ ਵਿਚ 16 ਗੋਲ ਖਾਧੇ। ਅਰਜਨਟੀਨਾ ਦੇ ਖਿਲਾਫ ਮਜ਼ਬੂਤ ਨਤੀਜੇ ਦੀ ਲੋੜ ਵਾਲੇ ਇਸ ਟੂਰਨਾਮੈਟ ਵਿਚ ਭਾਰਤੀ ਡਿਫੈਂਸ ਦੀਆਂ ਕਮਜ਼ੋਰੀਆਂ ਟੀਮ ‘ਤੇ ਭਾਰੀ ਪਈਆਂ। ਭਾਰਤ ਹੁਣ 7ਵੇਂ ਤੇ 8ਵੇਂ ਸਥਾਨ ‘ਤੇ ਹੋਣ ਵਾਲੀ ਕਲਾਸੀਫਿਕੇਸ਼ਨ ਮੈਚ ਵਿਚ ਬੈਲਜ਼ੀਅਮ ਨਾਲ ਖੇਡੇਗਾ। ਇਕ ਦਿਨ ਪਹਿਲਾਂ ਭਾਰਤੀ ਮਹਿਲਾ ਟੀਮ ਆਸਟ੍ਰੇਲੀਆ ਖਿਲਾਫ ਗੋਲਰਹਿਤ ਡਰਾਅ ਦੇ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਅਰਜਨਟੀਨਾ ਨੇ ਪਹਿਲੇ ਹੀ ਮਿੰਟ ਵਿਚ ਜੋਆਕਵਿਨ ਨੇ ਫੀਲਡ ਗੋਲ ਕਰਕੇ ਟੀਮ ਨੂੰ 1-0 ਤੋਂ ਅੱਗੇ ਕਰ ਦਿੱਤਾ। 6ਵੇਂ ਮਿੰਟ ‘ਚੇ ਨਿਕੋਲਸ ਡੇਲਾ ਟੋਰੇ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਬੜ੍ਹਤ 2-0 ਕਰ ਦਿੱਤੀ।
ਭਾਰਤ ਵੱਲੋਂ ਸੁਖਜੀਤ ਸਿੰਘ ਨੇ 10ਵੇਂ ਮਿੰਟ ਵਿਚ ਫੀਲਡ ਗੋਲ ਕੀਤਾ। ਇਸ ਨਾਲ ਭਾਰਤ ਨੂੰ ਵਾਪਸੀ ਦੀ ਉਮੀਦ ਜਾਗੀ ਤੇ ਸਕੋਰ 1-2 ਹੋ ਗਿਆ। ਹਾਫ ਟਾਈਮ ਤੱਕ ਭਾਰਤ 1-2 ਨਾਲ ਪਛੜ ਰਿਹਾ ਸੀ। 33ਵੇਂ ਮਿੰਟ ਵਿਚ ਟਾਮਸ ਡੋਮੇਨੇ ਨੇ ਗੋਲ ਕਰਕੇ ਅਰਜਨਟੀਨਾ ਦੀ ਬੜ੍ਹਤ ਫਿਰ 2 ਗੋਲ ਕਰ ਦਿੱਤਾ। ਉਨ੍ਹਾਂ ਨੇ 45ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਨੂੰ ਗੋਲ ਵਿਚ ਬਦਲ ਕੇ ਸਕੋਰ 4-1 ਕਰ ਦਿੱਤਾ। 53ਵੇਂ ਮਿੰਟ ਵਿਚ ਲੁਕਾਸ ਟੋਸਕਾਨੀ ਨੇ ਅਰਜਨਟੀਨਾ ਦਾ 5ਵਾਂ ਗੋਲ ਕੀਤਾ। ਇਸ ਦੇ ਬਾਅਦ ਭਾਰਤ ਦੇ ਸਾਹਮਣੇ ਵਾਪਸੀ ਲਈ 4 ਗੋਲ ਕਰਨ ਦੀ ਚੁਣੌਤੀ ਸੀ।
ਭਾਰਤ ਨੇ ਆਖਰੀ ਮਿੰਟਾਂ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ। ਸੁਖਜੀਤ ਸਿੰਘ ਨੇ 58ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕੀਤਾ। ਜਦੋਂ ਕਿ ਇਸ ਦੇ ਇਕ ਮਿੰਟ ਬਾਅਦ ਹਾਰਦਿਕ ਸਿੰਘ ਨੇ ਪੈਨਲਟੀ ਸਟ੍ਰੋਕ ਨੂੰ ਬਦਲ ਕੇ ਸਕੋਰ 3-5 ਕਰ ਦਿੱਤਾ। ਫਾਈਨਲ ਹੂਟਰ ਤੋਂ ਠੀਕ ਪਹਿਲਾਂ ਹਰਮਨਪ੍ਰੀਤ ਸਿੰਘ ਦੀ ਗੇਂਦ ਪੈਰ ‘ਤੇ ਲੱਗਣ ਦੇ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਹਾਲਾਂਕਿ ਹਰਮਨਪ੍ਰੀਤ ਦਾ ਡ੍ਰੈਗ ਫਿਲਕ ਬਚਾ ਲਿਆ ਗਿਆ ਤੇ ਭਾਰਤ ਦਾ ਵਰਲਡ ਕੱਪ ਜਿੱਤਣ ਦਾ ਸੁਪਨਾ ਖਤਮ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button