IndiaTop News

ਭਾਰਤ ਸਰਕਾਰ ਵੱਲੋਂ ਇੱਕ ਵਾਰ ਮੁੜ ਤੋਂ 5 ਸਾਲ ਲਈ ਬੈਨ ਗੁਰਪਤਵੰਤ ਸਿੰਘ ਪਨੂੰ ਦੀ ਜੱਥੰਬਦੀ ਸਿੱਖ ਫਾਰ ਜਸਟਿਸ

ਭਾਰਤ ਸਰਕਾਰ ਨੇ ਗੁਰਪਤਵੰਤ ਸਿੰਘ ਪਨੂੰ ਦੀ ਜੱਥੰਬਦੀ ਸਿੱਖ ਫਾਰ ਜਸਟਿਸ (SJF) ਤੇ ਇੱਕ ਵਾਰ ਮੁੜ ਤੋਂ 5 ਸਾਲ ਲਈ ਬੈਨ ਲਗਾ ਦਿੱਤਾ ਹੈ। ਭਾਰਤ ਸਰਕਾਰ ਵਿਦੇਸ਼ਾਂ ਵਿੱਚ ਰਹਿ ਕੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੀਆਂ ਜਥੇਬੰਦੀਆਂ ਖਿਲਾਫ ਲਗਾਤਾਰ ਸਖ਼ਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਹੁਣ ਮੋਦੀ ਸਰਕਾਰ ਨੇ ਇੱਕ ਵਾਰ ਮੁੜ ਸਿੱਖਸ ਫਾਰ ਜਸਟਿਸ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਰਤ ਸਰਕਾਰ ਨੇ SJF ‘ਤੇ ਬੈਨ 5 ਸਾਲ ਲਈ ਵਧਾ ਦਿੱਤਾ ਹੈ। ਸਿੱਖ ਫਾਰ ਜਸਟਿਸ ਸੰਸਥਾ ਗੁਰਪਤਵੰਤ ਪੰਨੂ ਦੁਆਰਾ ਚਲਾਈ ਜਾਂਦੀ ਇੱਕ ਸੰਸਥਾ ਹੈ ਜੋ ਭਾਰਤ ਵਿੱਚ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਕਰਦੀ ਹੈ।

NIA ਲੰਬੇ ਸਮੇਂ ਤੋਂ SJF ‘ਤੇ ਨਜ਼ਰ ਰੱਖ ਰਹੀ ਹੈ। ਸਮੇਂ-ਸਮੇਂ ‘ਤੇ ਭਾਰਤ ਸਰਕਾਰ ਇਸ ਸੰਸਥਾ ਵਿਰੁੱਧ ਕਾਰਵਾਈ ਕਰਦੀ ਨਜ਼ਰ ਆਉਂਦੀ ਹੈ। ਯੂਏਪੀਏ ਦੇ ਤਹਿਤ ਐਸਜੇਐਫ ਖਿਲਾਫ ਇਹ ਕਦਮ ਚੁੱਕਿਆ ਗਿਆ ਹੈ, ਜਿਸ ਕਾਰਨ ਇਸ ‘ਤੇ 5 ਸਾਲ ਲਈ ਪਾਬੰਦੀ ਲਗਾਈ ਗਈ ਹੈ। NIA ਨੇ ਆਪਣੀ ਜਾਂਚ ‘ਚ ਕਈ ਠੋਸ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਇਸ ਸੰਗਠਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button