IndiaTop News

ਭਾਰਤ ਸਰਕਾਰ ਨੇ ਅੱਜ ਤੋਂ ਟੁੱਟੇ ਹੋਏ ਚੌਲਾਂ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਚੌਲਾਂ ਦੀਆਂ ਵੱਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਅਹਿਮ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ ਟੁੱਟੇ ਹੋਏ ਚੌਲਾਂ ਦੀ ਬਰਾਮਦ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਅੱਜ ਤੋਂ ਹੀ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਟੁੱਟੇ ਚੌਲਾਂ ਦੀ ਬਰਾਮਦ ‘ਤੇ ਕੋਈ ਡਿਊਟੀ ਨਹੀਂ ਲੱਗਦੀ ਸੀ।

Chapar ਦੇ ਮੇਲੇ ਨੇ ਤੋੜੇ ਪਹਿਲੇ ਦਿਨ ਰਿਕਾਰਡ, ਲੱਗੀਆਂ ਵੱਡੇ ਪੱਧਰ ’ਤੇ ਰੌਣਕਾਂ | D5 Channel Punjabi

ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਇਕ ਹੋਰ ਹੁਕਮ ਤਹਿਤ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ‘ਤੇ 20 ਫੀਸਦੀ ਡਿਊਟੀ ਲਗਾਈ ਜਾਵੇਗੀ। ਇਹ ਹੁਕਮ ਵੀ ਅੱਜ ਤੋਂ ਲਾਗੂ ਹੋ ਜਾਵੇਗਾ। ਹਾਲਾਂਕਿ, ਉਬਲੇ ਅਤੇ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਭਾਰਤ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਹੈ। ਵਿਸ਼ਵ ਚੌਲਾਂ ਦੇ ਉਤਪਾਦਨ ਦਾ 20 ਪ੍ਰਤੀਸ਼ਤ ਭਾਰਤ ਦਾ ਹੈ।

BJP ਦਾ ਹੋਊ ਨਵਾਂ ਗਠਜੋੜ? Punjab ’ਚ ਹੋਊ ਵੱਡਾ ਧਮਾਕਾ! Captain ਦੀ ਵੱਡੀ ਮੀਟਿੰਗ | D5 Channel Punjabi

ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਕੁਝ ਸੂਬਿਆਂ ਵਿੱਚ ਘੱਟ ਬਾਰਿਸ਼ ਕਾਰਨ, ਮੌਜੂਦਾ ਸਾਉਣੀ ਸੀਜ਼ਨ ਵਿੱਚ ਹੁਣ ਤੱਕ ਝੋਨੇ ਹੇਠਲਾ ਰਕਬਾ 5.62 ਪ੍ਰਤੀਸ਼ਤ ਘੱਟ ਕੇ 383.99 ਲੱਖ ਹੈਕਟੇਅਰ ਰਹਿ ਗਿਆ ਹੈ। ਵਿਸ਼ਵ ਚੌਲਾਂ ਦੇ ਵਪਾਰ ਵਿੱਚ ਭਾਰਤ ਦਾ 40% ਹਿੱਸਾ ਹੈ। ਭਾਰਤ ਨੇ 2021-22 ਵਿੱਚ 21.12 ਮਿਲੀਅਨ ਟਨ ਚੌਲਾਂ ਦਾ ਨਿਰਯਾਤ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button