PunjabTop News

ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਸਮੇਤ 31 ਖਿਲਾਫ਼ ਅਦਾਲਤ ਵਿੱਚ ਪੀਸੀ ਦਾਇਰ

ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ, ਕਿਉਂਕਿ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਭਾਰਤ ਭੂਸ਼ਣ ਸ਼ਰਮਾ ਉਰਫ ਆਸ਼ੂ ਸਮੇਤ 31 ਖਿਲਾਫ਼ ਅਦਾਲਤ ਵਿੱਚ ਪੀਸੀ (ਪ੍ਰੋਸੀਕਿਊਸਨ ਕੰਪਲੀਟ) ਦਾਇਰ ਕੀਤੀ ਹੈ। ਇਹ ਸ਼ਿਕਾਇਤ ਖੁਰਾਕ ਵਿਭਾਗ ‘ਚ ਕਥਿਤ ਟੈਂਡਰ ਘੁਟਾਲੇ ‘ਚ ਦਰਜ਼ ਮੁਕੱਦਮੇ ‘ਚ ਕੀਤੀ ਗਈ ਹੈ।

ਸਾਬਕਾ ਮੰਤਰੀ ਆਸ਼ੂ ਸਣੇ 31 ਵਿਅਕਤੀਆਂ ਖਿਲਾਫ਼ ਇਹ ਮੁਕੱਦਮਾ ਪੀਐਮਐਲਏ, 2002 ਦੀਆਂ ਧਾਰਾਵਾਂ ਤਹਿਤ 26 ਸਤੰਬਰ 2024 ਨੂੰ ਦਰਜ਼ ਕੀਤਾ ਗਿਆ ਸੀ। ਇਸ ਵਿੱਚ ਅਗਲੇਰੀ ਕਾਰਵਾਈ ਕਰਦਿਆਂ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਹੁਣ ਸਪੈਸ਼ਲ ਕੋਰਟ ਵਿੱਚ ਮੁਕਦਮੇ ਦੀ ਸ਼ਿਕਾਇਤ ਦਾਇਰ ਕੀਤੀ ਗਈ ਹੈ।

ਇਸ ਪੀਸੀ ਦਾ ਵਿਸ਼ੇਸ਼ ਅਦਾਲਤ ਵੱਲੋਂ 19 ਅਕਤੂਬਰ 2024 ਨੂੰ ਨੋਟਿਸ ਲਿਆ ਗਿਆ ਹੈ। ਈਡੀ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਟੈਂਡਰ ਅਲਾਟਮੈਂਟ ਵਿੱਚ ਚੁਣੇ ਹੋਏ ਠੇਕੇਦਾਰਾਂ ਨੂੰ ਲਾਭ ਪੰਹੁਚਾਉਦਿਆਂ ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ੇ ਦਾ ਵਾਅਦਾ ਕੀਤਾ, ਜਿਸ ਲਈ ਆਸ਼ੂ ਨੇ ਰਾਜਦੀਪ ਸਿੰਘ ਨਾਗਰਾ, ਰਾਕੇਸ਼ ਕੁਮਾਰ ਸਿੰਗਲਾ ਤੇ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੁੱਝ ਸਰਕਾਰੀ ਅਧਿਕਾਰੀ ਹੋਰਨਾਂ ਵਿਅਕਤੀਆਂ ਰਾਹੀਂ ਰਿਸ਼ਵਤ ਲਈ। ਰਿਸ਼ਵਤ ਦੇ ਪੈਸਿਆ ਨੂੰ ਜਾਅਲੀ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਚੱਲ ਤੇ ਅਚੱਲ ਜਾਇਦਾਦਾਂ ਖਰੀਦਣ ਲਈ ਭੇਜਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button