Breaking NewsSportsTop News

ਭਾਰਤ ਪਹਿਲੀ ਵਾਰ ਅੰਡਰ-19 ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰਿਆ, ਕੰਗਾਰੂਆਂ ਦਾ ਇਹ ਚੌਥਾ ਖਿਤਾਬ, 79 ਦੌੜਾਂ ਨਾਲ ਜਿੱਤਿਆ ਮੈਚ

ਭਾਰਤੀ ਜੂਨੀਅਰ ਟੀਮ ਦਾ ਅੰਡਰ-19 ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 79 ਦੌੜਾਂ ਨਾਲ ਹਰਾਇਆ। ਕੰਗਾਰੂਆਂ ਨੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹਿਲੀ ਵਾਰ ਭਾਰਤ ਨੂੰ ਹਰਾਇਆ ਹੈ। ਆਸਟ੍ਰੇਲੀਆਈ ਨੇ ਚੌਥਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਟੀਮ 2010 ‘ਚ ਪਾਕਿਸਤਾਨ ਨੂੰ 25 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣੀ ਸੀ।ਬੀਤੇ ਐਤਵਾਰ ਨੂੰ ਬੇਨੋਨੀ ‘ਚ 254 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 43.5 ਓਵਰਾਂ ‘ਚ 174 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਕੰਗਾਰੂਜ਼ ਲਈ ਰਾਫ ਮੈਕਮਿਲਨ ਅਤੇ ਮਹਲੀ ਬੀਅਰਡਮੈਨ ਨੇ 3-3 ਵਿਕਟਾਂ ਲਈਆਂ।ਇਸ ਤੋਂ ਪਹਿਲਾਂ ਕੰਗਾਰੂ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 253 ਦੌੜਾਂ ਬਣਾਈਆਂ। ਹਰਜਸ ਸਿੰਘ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਜਦਕਿ ਕਪਤਾਨ ਹਿਊਗ ਵਾਈਬਗਨ 48 ਦੌੜਾਂ ਬਣਾ ਕੇ ਆਊਟ ਹੋਏ ਅਤੇ ਹੈਰੀ ਡਿਕਸਨ 42 ਦੌੜਾਂ ਬਣਾ ਕੇ ਆਊਟ ਹੋਏ। ਰਾਜ ਲਿੰਬਾਨੀ ਨੇ 3 ਵਿਕਟਾਂ ਹਾਸਲ ਕੀਤੀਆਂ। ਜਦਕਿ ਨਮਨ ਤਿਵਾਰੀ ਨੂੰ 2 ਸਫਲਤਾ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button